ਮੁਰਲੀ ਵਿਜੇ ''ਤੇ ਰਣਜੀ ਮੈਚ ''ਚ 10 ਫੀਸਦੀ ਜੁਰਮਾਨਾ

Tuesday, Dec 10, 2019 - 07:25 PM (IST)

ਮੁਰਲੀ ਵਿਜੇ ''ਤੇ ਰਣਜੀ ਮੈਚ ''ਚ 10 ਫੀਸਦੀ ਜੁਰਮਾਨਾ

ਡਿੰਡੀਗੁਲ— ਭਾਰਤੀ ਓਪਨਰ ਮੁਰਲੀ ਵਿਜੇ 'ਤੇ ਤਾਮਿਲਨਾਡੂ ਤੇ ਕਰਨਾਟਕ ਵਿਚਾਲੇ ਰਣਜੀ ਟਰਾਫੀ ਮੈਚ ਦੇ ਦੌਰਾਨ ਅੰਪਾਇਰ ਦੇ ਫੈਸਲੇ ਦਾ ਵਿਰੋਧ ਕਰਨ ਦੇ ਦੋਸ਼ 'ਚ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਰਣਜੀ ਮੈਚ ਦੇ ਪਹਿਲੇ ਦਿਨ ਵਿਜੇ ਨੇ ਮੈਦਾਨੀ ਅੰਪਾਇਰ ਦੇ ਫੈਸਲੇ ਦਾ ਵਿਰੋਧ ਕੀਤਾ। ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਟੀ-ਟਾਈਮ ਤੋਂ ਠੀਕ ਪਹਿਲਾਂ 70ਵੇਂ ਓਵਰ 'ਚ ਰਵੀਚੰਦਰਨ ਅਸ਼ਵਿਨ ਤੇ ਉਸਦੀ ਟੀਮ ਨੇ ਪਵਨ ਦੇਸ਼ਪਾਂਡੇ ਵਿਰੁੱਧ ਵਿਕਟ ਪਿੱਛੇ ਕੈਚ ਦੀ ਜ਼ੋਰਦਾਰ ਅਪੀਲ ਕੀਤੀ ਸੀ ਪਰ ਅੰਪਾਇਰ ਨਿਤੀਨ ਪੰਡਿਤ ਨੇ ਉਸ ਨੂੰ ਠੁਕਰਾ ਦਿੱਤਾ। ਅਸ਼ਵਿਨ ਨੇ ਇਸ ਫੈਸਲੇ 'ਤੇ ਨਿਰਾਸ਼ਾ ਜਤਾਈ ਤੇ ਸਾਰੇ ਖਿਡਾਰੀ ਇਕੱਠੇ ਹੋ ਗਏ। ਨਾਲ ਹੀ ਲੈੱਗ ਅੰਪਾਇਰ ਅਨਿਲ ਡਾਂਡੇਕਰ ਨਿਰਾਸ਼ ਵਿਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ। ਇਸ ਘਟਨਾ ਦੇ ਬਾਅਦ ਤਾਮਿਲਨਾਡੂ ਟੀਮ ਪ੍ਰਬੰਧਨ ਨੇ ਦੱਸਿਆ ਕਿ ਵਿਜੇ 'ਤੇ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ।


author

Gurdeep Singh

Content Editor

Related News