ਰਣਜੀ ਗਰੁੱਪ ਡੀ : ਚੰਡੀਗੜ੍ਹ ਨੇ ਦਿੱਲੀ ਨੂੰ 9 ਵਿਕਟਾਂ ਨਾਲ ਹਰਾਇਆ

Saturday, Nov 09, 2024 - 06:50 PM (IST)

ਚੰਡੀਗੜ੍ਹ- ਸਲਾਮੀ ਬੱਲੇਬਾਜ਼ ਸ਼ਿਵਮ ਭਾਂਬਰੀ ਨੇ ਟਰਨਿੰਗ ਵਿਕਟ 'ਤੇ ਸਪਿਨ ਹਮਲੇ ਦੀਆਂ ਧੱਜੀਆਂ ਉਡਾਈਆਂ ਜਿਸ ਦੇ ਦਮ 'ਤੇ ਚੰਡੀਗੜ੍ਹ ਨੇ ਰਣਜੀ ਟਰਾਫੀ ਗਰੁੱਪ ਡੀ ਦੇ ਮੈਚ ਵਿਚ ਸੱਤ ਵਾਰ ਦੀ ਚੈਂਪੀਅਨ ਦਿੱਲੀ ਨੂੰ ਨੌਂ ਵਿਕਟਾਂ ਨਾਲ ਹਰਾਇਆ। ਚੰਡੀਗੜ੍ਹ ਹੁਣ ਗਰੁੱਪ ਡੀ ਵਿੱਚ ਚਾਰ ਮੈਚਾਂ ਵਿੱਚ 19 ਅੰਕਾਂ ਨਾਲ ਸਿਖਰ ’ਤੇ ਹੈ। ਜਦੋਂ ਕਿ ਦਿੱਲੀ ਚਾਰ ਮੈਚਾਂ ਵਿੱਚ 11 ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਦਿੱਲੀ ਨੂੰ ਹੁਣ ਅਗਲੇ ਤਿੰਨ ਮੈਚ ਝਾਰਖੰਡ, ਸੌਰਾਸ਼ਟਰ ਅਤੇ ਰੇਲਵੇ ਨਾਲ ਖੇਡਣੇ ਹਨ। ਚੰਡੀਗੜ੍ਹ ਦੇ ਸਪਿਨਰ ਨਿਸ਼ੰਕ ਬਿਰਲਾ ਨੇ ਇਸ ਪਿੱਚ 'ਤੇ 12 ਵਿਕਟਾਂ ਲਈਆਂ ਪਰ ਦਿੱਲੀ ਦੇ ਸਪਿਨਰ ਸ਼ਿਵਾਂਕ ਵਸ਼ਿਸ਼ਟ, ਸੁਮਿਤ ਮਾਥੁਰ ਅਤੇ ਰਿਤਿਕ ਸ਼ੌਕਿਨ ਪ੍ਰਭਾਵ ਨਹੀਂ ਬਣਾ ਸਕੇ। ਚੰਡੀਗੜ੍ਹ ਨੇ 40.2 ਓਵਰਾਂ 'ਚ 203 ਦੌੜਾਂ ਦਾ ਟੀਚਾ ਹਾਸਲ ਕਰ ਲਿਆ। 

ਭਾਂਬਰੀ ਨੇ ਪਹਿਲੀ ਪਾਰੀ ਵਿੱਚ 80 ਦੌੜਾਂ ਬਣਾਉਣ ਤੋਂ ਬਾਅਦ 130 ਗੇਂਦਾਂ ਵਿੱਚ ਨਾਬਾਦ 100 ਦੌੜਾਂ ਬਣਾਈਆਂ। ਉਸ ਨੇ ਅਰਸਲਾਨ ਖਾਨ (81 ਗੇਂਦਾਂ ਵਿੱਚ 68 ਦੌੜਾਂ) ਨਾਲ ਪਹਿਲੀ ਵਿਕਟ ਲਈ 130 ਦੌੜਾਂ ਜੋੜੀਆਂ। ਹੋਰ ਮੈਚਾਂ ਵਿੱਚ ਝਾਰਖੰਡ ਅਤੇ ਸੌਰਾਸ਼ਟਰ ਵਿਚਾਲੇ ਰਾਂਚੀ ਵਿੱਚ ਖੇਡਿਆ ਗਿਆ ਮੈਚ ਡਰਾਅ ਰਿਹਾ। ਸੌਰਾਸ਼ਟਰ ਨੇ ਪਹਿਲੀ ਪਾਰੀ 'ਚ ਬੜ੍ਹਤ ਦੇ ਆਧਾਰ 'ਤੇ ਤਿੰਨ ਅੰਕ ਬਣਾਏ। ਝਾਰਖੰਡ ਦੀਆਂ 306 ਦੌੜਾਂ ਦੇ ਜਵਾਬ ਵਿੱਚ ਸੌਰਾਸ਼ਟਰ ਨੇ 386 ਦੌੜਾਂ ਬਣਾਈਆਂ ਸਨ। ਝਾਰਖੰਡ ਨੇ ਦੂਜੀ ਪਾਰੀ ਵਿਚ 283 ਦੌੜਾਂ ਬਣਾਈਆਂ ਸਨ ਅਤੇ 204 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਸੌਰਾਸ਼ਟਰ ਨੇ ਇਕ ਵਿਕਟ 'ਤੇ 69 ਦੌੜਾਂ ਬਣਾ ਲਈਆਂ ਸਨ। ਰਾਏਪੁਰ 'ਚ ਰੇਲਵੇ ਅਤੇ ਛੱਤੀਸਗੜ੍ਹ ਵਿਚਾਲੇ ਮੈਚ ਡਰਾਅ ਰਿਹਾ। ਛੱਤੀਸਗੜ੍ਹ ਨੂੰ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ 'ਤੇ ਤਿੰਨ ਅੰਕ ਮਿਲੇ। ਗੁਹਾਟੀ 'ਚ ਤਾਮਿਲਨਾਡੂ ਅਤੇ ਅਸਾਮ ਵਿਚਾਲੇ ਡਰਾਅ ਹੋਏ ਮੈਚ 'ਚ ਅਸਾਮ ਨੇ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ 'ਤੇ ਤਿੰਨ ਅੰਕ ਬਣਾਏ। 


Tarsem Singh

Content Editor

Related News