ਭਾਰਤ ਦੀ ਓਲੰਪਿਕ ਚੈਂਪੀਅਨ ਬ੍ਰਿਟੇਨ ''ਤੇ ਰੋਮਾਂਚਕ ਜਿੱਤ

02/04/2020 6:12:19 PM

ਸਪੋਰਟਸ ਡੈਸਕ— ਭਾਰਤੀ ਮਹਿਲਾ ਹਾਕੀ ਟੀਮ ਨੇ ਮੰਗਲਵਾਰ ਨੂੰ ਕਪਤਾਨ ਰਾਣੀ ਦੇ ਇਕਮਾਤਰ ਗੋਲ ਦੀ ਬਦੌਲਤ ਓਲੰਪਿਕ ਚੈਂਪੀਅਨ ਬ੍ਰਿਟੇਨ ਨੂੰ 1-0 ਨਾਲ ਹਰਾ ਦਿੱਤਾ। ਭਾਰਤੀ ਮਹਿਲਾ ਟੀਮ ਨਿਊਜ਼ੀਲੈਂਡ ਦੌਰੇ 'ਚ ਆਪਣਾ ਪਹਿਲਾ ਮੈਚ ਮੇਜ਼ਬਾਨ ਦੀ ਡਿਵੈਲਪਮੈਂਟ ਟੀਮ ਤੋਂ 4-0 ਨਾਲ ਜਿੱਤਿਆ ਸੀ ਪਰ ਉਸਨੂੰ ਨਿਊਜ਼ੀਲੈਂਡ ਦੀ ਰਾਸ਼ਟਰੀ ਟੀਮ ਤੋਂ ਦੂਜਾ ਮੈਚ 1-2 ਤੋਂ ਅਤੇ ਤੀਜਾ ਮੁਕਾਬਲਾ 0-1 ਨਾਲ ਗੁਆਉਣ ਪਿਆ। ਭਾਰਤੀ ਟੀਮ ਨੇ ਦੌਰੇ ਦੇ ਚੌਥੇ ਮੁਕਾਬਲੇ 'ਚ ਮੌਜੂਦਾ ਓਲੰਪਿਕ ਚੈਂਪੀਅਨ ਬ੍ਰਿਟੇਨ ਨੂੰ ਇਕ ਗੋਲ ਨਾਲ ਹਰਾ ਦਿੱਤਾ।

ਭਾਰਤੀ ਟੀਮ ਨੇ ਸ਼ੁਰੂਆਤ ਨਾਲ ਹੀ ਬ੍ਰਿਟੇਨ 'ਤੇ ਬੜ੍ਹਤ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਪੈਨੇਲਟੀ ਕਾਰਨਰ ਹਾਸਲ ਕੀਤਾ ਪਰ ਟੀਮ ਇਸ ਨੂੰ ਗੋਲ 'ਚ ਨਹੀਂ ਬਦਲ ਸਕੀ। ਮੈਚ ਦੇ 47ਵੇਂ ਮਿੰਟ 'ਚ ਕਪਤਾਨ ਰਾਣੀ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਮੈਦਾਨੀ ਗੋਲ ਕੀਤਾ ਅਤੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ।


Related News