ਰਾਣੀ ਰਾਮਪਾਲ ਦੀ ਅਗਵਾਈ ’ਚ ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਰਵਾਨਾ

01/03/2021 1:30:19 PM

ਨਵੀਂ ਦਿੱਲੀ (ਭਾਸ਼ਾ) : ਰਾਣੀ ਰਾਮਪਾਲ ਦੀ ਅਗਵਾਈ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਐਤਵਾਰ ਨੂੰ ਅਰਜਨਟੀਨਾ ਦੇ ਦੌਰੇ ਉੱਤੇ ਰਵਾਨਾ ਹੋ ਗਈ, ਜਿੱਥੇ ਟੀਮ ਕੋਵਿਡ-19 ਲਾਗ ਦੀ ਬੀਮਾਰੀ ਕਾਰਨ ਲਗਭਗ ਇੱਕ ਸਾਲ ਦੇ ਅਰਾਮ ਦੇ ਬਾਅਦ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡੇਗੀ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ : ਭਾਰਤ ’ਚ 2 ਕੋਰੋਨਾ ਟੀਕਿਆਂ ਦੀ ਐਮਰਜੈਂਸੀ ਵਰਤੋਂ ਨੂੰ ਮਿਲੀ ਮਨਜ਼ੂਰੀ

ਕੋਰੋਨਾ ਕਾਰਨ ਅੰਤਰਰਾਸ਼ਟਰੀ ਮੁਕਾਬਲੇ ਆਯੋਜਿਤ ਨਹੀਂ ਕੀਤੇ ਗਏ ਅਤੇ ਅਜਿਹੇ ਵਿੱਚ ਭਾਰਤੀ ਟੀਮ ਨੂੰ ਬੈਂਗਲੁਰੂ ਵਿੱਚ ਭਾਰਤੀ ਖੇਡ ਅਥਾਰਿਟੀ (ਸਾਈ) ਕੇਂਦਰ ਵਿੱਚ ਅਭਿਆਸ ਕਰਕੇ ਹੀ ਕੰਮ ਚਲਾਉਣਾ ਪਿਆ। ਭਾਰਤੀ ਟੀਮ ਨੂੰ ਵਿਸ਼ਵ ਦੀ ਨੰਬਰ 2 ਟੀਮ ਅਰਜਨਟੀਨਾ ਖ਼ਿਲਾਫ਼ 4 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਹ ਮੈਚ 26, 28, 30 ਅਤੇ 31 ਜਨਵਰੀ ਨੂੰ ਖੇਡੇ ਜਾਣਗੇ। ਇਸ ਤੋਂ ਪਹਿਲਾਂ ਭਾਰਤੀ ਟੀਮ ਅਰਜਨਟੀਨਾ ਦੀ ਜੂਨੀਅਰ ਟੀਮ ਅਤੇ ‘ਬੀ’ ਟੀਮ ਖ਼ਿਲਾਫ਼ ਅਭਿਆਸ ਮੈਚ ਖੇਡੇਗੀ।

ਇਹ ਵੀ ਪੜ੍ਹੋ : 'ਕਿਸਾਨ ਅੰਦੋਲਨ ਦੇ ਝੰਡੇ ਬਰਦਾਰ ਬਜ਼ੁਰਗ ਪਰ ਕਾਫੀ ਪੜ੍ਹੇ-ਲਿਖੇ'

ਰਾਣੀ ਨੇ ਟੀਮ ਦੀ ਰਵਾਨਗੀ ਤੋਂ ਪਹਿਲਾਂ ਕਿਹਾ, ‘ਫਿਰ ਤੋਂ ਦੌਰੇ ਉੱਤੇ ਜਾਣਾ ਚੰਗਾ ਲੱਗ ਰਿਹਾ ਹੈ। ਪਿਛਲੇ ਕੁੱਝ ਮਹੀਨਿਆਂ ਵਿੱਚ ਅਸੀਂ ਆਪਣੇ ਖੇਡ ’ਤੇ ਸਖ਼ਤ ਮਿਹਨਤ ਕੀਤੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰੀਏ।’ ਉਨ੍ਹਾਂ ਕਿਹਾ, ‘ਇਸ ਸਮੇਂ ਅੰਤਰਰਾਸ਼ਟਰੀ ਮੈਚਾਂ ਵਿੱਚ ਖੇਡਣਾ ਥੋੜ੍ਹਾ ਵੱਖ ਹੋਵੇਗਾ, ਕਿਉਂਕਿ ਸਾਨੂੰ ਜੈਵ ਸੁਰੱਖਿਅਤ ਮਾਹੌਲ ਵਿੱਚ ਰਹਿਣਾ ਹੋਵੇਗਾ।’ ਟੀਮ ਹਾਲਾਂਕਿ ਮੈਦਾਨ ਉੱਤੇ ਪਰਤਣ ਨੂੰ ਲੈ ਕੇ ਉਤਸ਼ਾਹਿਤ ਹੈ ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਿਲੀ ਮਨਜ਼ੂਰੀ, WHO ਨੇ ਕੀਤਾ ਸਵਾਗਤ

ਹਾਕੀ ਇੰਡੀਆ ਅਤੇ ਅਰਜਨਟੀਨਾ ਦੇ ਹਾਕੀ ਸੰਘ ਨੇ ਦੋਵਾਂ ਟੀਮਾਂ ਲਈ ਜੈਵ ਸੁਰੱਖਿਅਤ ਮਾਹੌਲ ਤਿਆਰ ਕੀਤਾ ਹੈ। ਭਾਰਤੀ ਟੀਮ ਇੱਕ ਹੋਟਲ ਵਿੱਚ ਰੁਕੇਗੀ ਜਿੱਥੇ ਭੋਜਨ, ਟੀਮ ਬੈਠਕਾਂ ਆਦਿ ਲਈ ਵੱਖ ਤੋਂ ਕਮਰੇ-ਹਾਲ ਹੋਣਗੇ। ਪੂਰੀ ਟੀਮ ਦਾ ਰਵਾਨਗੀ ਤੋਂ 72 ਘੰਟੇ ਪਹਿਲਾਂ ਕੋਵਿਡ-19 ਲਈ ਆਰ.ਟੀ.-ਪੀ.ਸੀ.ਆਰ. ਪ੍ਰੀਖਣ ਕੀਤਾ ਗਿਆ। ਹਾਕੀ ਇੰਡੀਆ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਰਜਨਟੀਨਾ ਪੁੱਜਣ ਉੱਤੇ ਟੀਮ ਨੂੰ ਇਕਾਂਤਵਾਸ ਵਿਚ ਰਹਿਣ ਦੀ ਜ਼ਰੂਰਤ ਨਹÄ ਪਵੇਗੀ ਪਰ ਉਹ ਉਦੋਂ ਵੀ ਭਾਰਤ ਅਤੇ ਅਰਜਨਟੀਨਾ ਦੀਆਂ ਸਰਕਾਰਾਂ ਦੇ ਸੁਰੱਖਿਆ ਅਤੇ ਸਿਹਤ ਉਪਰਾਲੀਆਂ ਦਾ ਪਾਲਣ ਕਰੇਗੀ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਅਮਰੀਕਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 7 ਬੱਚਿਆਂ ਸਮੇਤ 9 ਲੋਕਾਂ ਦੀ ਮੌਤ

ਭਾਰਤੀ ਉਪ ਕਪਤਾਨ ਅਤੇ ਗੋਲਕੀਪਰ ਸਵਿਤਾ ਨੇ ਅਰਜਨਟੀਨਾ ਦੌਰੇ ਦੀ ਵਿਵਸਥਾ ਕਰਣ ਲਈ ਹਾਕੀ ਇੰਡੀਆ ਅਤੇ ਸਾਈ ਦਾ ਧੰਨਵਾਦ ਕੀਤਾ ਹੈ। ਸਵਿਤਾ ਨੇ ਕਿਹਾ, ‘ਸਾਨੂੰ ਮੁਕਾਬਲੇ ਦੀ ਲੈਅ ਵਿੱਚ ਪਰਤਣ ਦੀ ਸਖ਼ਤ ਜ਼ਰੂਰਤ ਹੈ, ਕਿਉਂਕਿ ਓਲੰਪਿਕ ਵਿੱਚ ਹੁਣ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਹੈ। ਅਸੀਂ ਅਭਿਆਸ ਸੈਸ਼ਨ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਸੀ ਪਰ ਕਿਸੇ ਵੀ ਖਿਡਾਰੀ ਦੀ ਅੰਤਰਰਾਸ਼ਟਰੀ ਮੈਚਾਂ ਵਿੱਚ ਅਸਲੀ ਪ੍ਰੀਖਿਆ ਹੁੰਦੀ ਹੈ।’

ਇਹ ਵੀ ਪੜ੍ਹੋ : ਪ੍ਰੇਮੀ ਦਾ ਪ੍ਰਪੋਜ਼ਲ ਸੁਣਦੇ ਹੀ 650 ਫੁੱਟ ਚਟਾਨ ਤੋਂ ਹੇਠਾਂ ਡਿੱਗੀ ਪ੍ਰੇਮਿਕਾ, ਡਿੱਗਦੇ ਹੋਏ ਦਿੱਤਾ ਇਹ ਜਵਾਬ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News