ਰਾਮਨਾਥਨ ਸੈਮੀਫਾਈਨਲ ''ਚ, ਪੇਸ ਹਾਲ ਆਫ ਫੇਮ ਤੋਂ ਬਾਹਰ
Friday, Jul 20, 2018 - 04:27 PM (IST)
ਨਵੀਂ ਦਿੱਲੀ— ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਕੈਨੇਡਾ ਦੇ ਵਾਸੇਕ ਪੋਸਪੀਸਿਲ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਪਹਿਲੀ ਵਾਰੀ ਏ.ਟੀ.ਪੀ. ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਜਦਕਿ ਲਿਏਂਡਰ ਪੇਸ ਡਬਲਜ਼ ਕੁਆਰਟਰ ਫਾਈਨਲ 'ਚ ਹਾਰ ਕੇ ਨਿਊਪੋਰਟ ਹਾਲ ਆਫ ਫੇਮ ਓਪਨ ਗ੍ਰਾਸ ਕੋਰਟ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।

ਚੇਨਈ ਦੇ 23 ਸਾਲਾਂ ਦੇ ਰਾਮਾਨਾਥਨ ਨੇ ਇਕ ਘੰਟੇ 18 ਮਿੰਟ ਤਕ ਚਲੇ ਮੁਕਾਬਲੇ 'ਚ ਪੋਸਪੀਸਿਲ ਨੂੰ 7-5, 6-2 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਅਮਰੀਕਾ ਦੇ ਟਿਮ ਸਮਿਜੇਕ ਨਾਲ ਹੋਵਗਾ। ਪੇਸ ਅਤੇ ਅਮਰੀਕਾ ਦੇ ਉਨ੍ਹਾਂ ਦੇ ਜੋੜੀਦਾਰ ਜੈਮੀ ਸੇਰੇਤਾਨੀ ਨੂੰ ਜੀਵਨ ਨੇਦੁੰਚੇਝੀਆਨ ਅਤੇ ਆਸਟਿਨ ਕ੍ਰਾਈਸੇਕ ਨੇ 6-3, 7-6 ਨਾਲ ਹਰਾਇਆ। ਹੁਣ ਜੀਵਨ ਅਤੇ ਆਸਟਿਨ ਦਾ ਸਾਹਮਣਾ ਸਪੇਨ ਦੇ ਮਾਰਸੇਲੋ ਅਰੇਵਾਲੋ ਅਤੇ ਮੈਕਸਿਕੋ ਦੇ ਮਿਗੁਲ ਏਂਜਲ ਰੇਏਸ ਵਾਰੇਲਾ ਦੀ ਚੌਥਾ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ।
