ਰਾਮਕੁਮਾਰ ਰਾਮਨਾਥਨ ਸੈਮੀਫਾਈਨਲ ''ਚ ਜੇਮਸ ਡਕਵਰਥ ਤੋਂ ਹਾਰੇ
Sunday, Nov 17, 2019 - 11:39 AM (IST)

ਪੁਣੇ— ਛੇਵਾਂ ਦਰਜਾ ਪ੍ਰਾਪਤ ਰਾਮਕੁਮਾਰ ਰਾਮਨਾਥਨ ਸ਼ਨੀਵਾਰ ਨੂੰ ਇੱਥੇ ਕੇ. ਪੀ. ਆਈ. ਟੀ. ਐੱਮ. ਐੱਸ. ਐੱਲ. ਟੀ. ਏ. ਟੈਨਿਸ ਚੈਲੰਜਰ ਦੇ ਸੈਮੀਫਾਈਨਲ 'ਚ ਦੂਜਾ ਦਰਜਾ ਪ੍ਰਾਪਤ ਜੇਮਸ ਡਕਵਰਥ ਤੋਂ ਹਾਰ ਗਏ ਜਿਸ ਨਾਲ ਸਿੰਗਲ ਮੁਕਾਬਲੇ 'ਚ ਭਾਰਤੀ ਚੁਣੌਤੀ ਵੀ ਖਤਮ ਹੋ ਗਈ। ਚਾਰ ਸਰਜਰੀ ਦੇ ਬਾਅਦ ਵਾਪਸੀ ਕਰ ਰਹੇ ਡਕਵਰਥ ਦਾ ਸਾਹਮਣਾ ਫਾਈਨਲ 'ਚ ਬ੍ਰਿਟੇਨ ਦੇ ਪੰਜਵਾਂ ਦਰਜਾ ਪ੍ਰਾਪਤ ਜੈ ਕਲਾਰਕ ਨਾਲ ਹੋਵੇਗਾ।
ਡਬਲਜ਼ ਫਾਈਨਲ 'ਚ ਸਥਾਨਕ ਖਿਡਾਰੀ ਅਰਜੁਨ ਕਾਧੇ ਨੇ ਸਾਕੇਤ ਮਾਇਨੇਨੀ ਦੇ ਨਾਲ ਮਿਲ ਕੇ ਪਹਿਲੇ ਫਾਈਨਲ 'ਚ ਪ੍ਰਵੇਸ਼ ਕੀਤਾ। ਹੁਣ ਇਸ ਜੋੜੀ ਦਾ ਸਾਹਮਣਾ ਰਾਮਨਾਥਨ ਅਤੇ ਪੂਰਵ ਰਾਜਾ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ। ਸਿੰਗਲ ਸੈਮੀਫਾਈਨਲ 'ਚ ਡਕਵਰਥ ਨੇ ਰਾਮਨਾਥਨ ਨੂੰ ਇਕ ਘੰਟੇ 35 ਮਿੰਟ ਤਕ ਚਲੇ ਮੁਕਾਬਲੇ 'ਚ 7-6, 6-2 ਨਾਲ ਹਰਾਇਆ। ਇਕ ਹੋਰ ਸੈਮੀਫਾਈਨਲ 'ਚ ਇੰਗਲੈਂਡ ਦੇ ਕਲਾਰਕ ਨੇ ਇਕ ਘੰਟੇ 17 ਮਿੰਟ 'ਚ ਸਪੇਨ ਦੇ ਰਾਬਰਟੋ ਓਟਾਰਗਾ ਨੂੰ 6-3, 6-2 ਨਾਲ ਹਰਾਇਆ।