ਖਿਡਾਰੀਆਂ ਦੀ ਚੋਣ ਨੂੰ ਲੈ ਕੇ PCB ’ਤੇ ਭੜਕੇ ਰਮੀਜ਼ ਰਾਜਾ

Thursday, May 27, 2021 - 08:39 PM (IST)

ਖਿਡਾਰੀਆਂ ਦੀ ਚੋਣ ਨੂੰ ਲੈ ਕੇ PCB ’ਤੇ ਭੜਕੇ ਰਮੀਜ਼ ਰਾਜਾ

ਸਪੋਰਟਸ ਡੈਸਕ : ਪਾਕਿਸਤਾਨ ਕ੍ਰਿਕਟ ਬੋਰਡ ਲਗਾਤਾਰ ਕਿਸੇ ਨਾਲ ਕਿਸੇ ਵਿਵਾਦ ’ਚ ਘਿਰਦਾ ਦਿਖਾਈ ਦਿੰਦਾ ਹੈ। ਕਦੀ ਟੀਮ ਦੇ ਖਿਡਾਰੀ ਬੋਰਡ ’ਤੇ ਭੇਦਭਾਵ ਦਾ ਦੋਸ਼ ਲਾਉਂਦੇ ਹਨ ਤਾਂ ਕਦੀ ਉਨ੍ਹਾਂ ਦੇ ਸਿਸਟਮ ’ਤੇ ਸਵਾਲ ਉਠਾਉਂਦੇ ਹਨ। ਇਸ ਕੜੀ ’ਚ ਪਾਕਿਸਤਾਨ ਦੇ ਸਾਬਕਾ ਖਿਡਾਰੀ ਤੇ ਮੌਜੂਦਾ ਕੁਮੈਂਟੇਟਰ ਰਮੀਜ਼ ਰਾਜਾ ਨੇ ਆਪਣਾ ਬਿਆਨ ਦਿੱਤਾ ਹੈ ਤੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਜੰਮ ਕੇ ਲਤਾੜਿਆ ਹੈ। ਰਮੀਜ਼ ਰਾਜਾ ਨੇ ਪੀ. ਸੀ. ਬੀ. ਦੇ ਸਿਸਟਮ ਦੀ ਕਾਫ਼ੀ ਆਲੋਚਨਾ ਕੀਤੀ ਹੈ।

PunjabKesari

ਰਮੀਜ਼ ਰਾਜਾ ਨੇ ਆਪਣੇ ਬਿਆਨ ’ਚ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਨਵੇਂ ਤੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣ ਤੋਂ ਕਤਰਾਉਂਦਾ ਹੈ। ਪੀ. ਸੀ. ਬੀ. ਨੂੰ ਜ਼ਿੰਬਾਬਵੇ ਦੌਰੇ ਲਈ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਸੀ ਤਾਂ ਕਿ ਉਨ੍ਹਾਂ ਨੂੰ ਤਜਰਬਾ ਹੁੰਦਾ ਤੇ ਉਹ ਇਸ ਦੌਰ ਤੋਂ ਕੁਝ ਸਿੱਖਦੇ। ਜੇ ਉਨ੍ਹਾਂ ਨੌਜਵਾਨ ਖਿਡਾਰੀਆਂ ਨਾਲ ਮੁਕਾਬਲਾ ਹਾਰ ਜਾਂਦੇ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਸ ਖਿਡਾਰੀ ’ਚ ਇਸ ਲੈਵਲ ’ਤੇ ਕ੍ਰਿਕਟ ਖੇਡਣ ਦੀ ਕਾਬਲੀਅਤ ਹੈ ਤੇ ਕਿਸ ’ਚ ਨਹੀਂ।

PunjabKesari

ਰਮੀਜ਼ ਰਾਜਾ ਨੇ ਅੱਗੇ ਕਿਹਾ ਕਿ ਪਾਕਿਸਤਾਨ ਦੀ ਟੀਮ ’ਚ ਪੁਰਾਣੇ ਖਿਡਾਰੀਆਂ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਉਨ੍ਹਾਂ ਦੀ ਟੀਮ ’ਚ ਕੀ ਵੈਲਿਊ ਹੈ। ਮੈਂ ਕਦੀ ਵੀ ਟੀ20 ਕ੍ਰਿਕਟ ’ਚ 40 ਤੋਂ 45 ਸਾਲ ਦੇ ਖਿਡਾਰੀ ਨਹੀਂ ਦੇਖੇ। ਜਦੋਂ ਤੁਸੀਂ ਇੰਨੀ ਉਮਰ ਦੇ ਹੋ ਜਾਂਦੇ ਹੋ ਤਾਂ ਤੁਹਾਡੇ ਸਰੀਰ ’ਚ ਉਹ ਤੇਜ਼ੀ ਨਹੀਂ ਹੁੰਦੀ। ਇਸ ਨਾਲ ਤੁਹਾਡਾ ਪ੍ਰਦਰਸ਼ਨ ਵੀ ਡਿਗਦਾ ਹੈ। ਰਮੀਜ਼ ਰਾਜਾ ਨੇ ਅੱਗੇ ਕਿਹਾ ਕਿ ਪਾਕਿਸਤਾਨ ਟੀਮ ਕੋਲ ਹੁਣ ਉਸ ਪੱਧਰ ਦੇ ਖਿਡਾਰੀ ਨਹੀਂ ਰਹਿ ਗਏ,  ਜੋ ਆਪਣੀ ਅੱਧੀ ਸਮਰੱਥਾ ਨਾਲ ਖੇਡ ’ਚ ਆਪਣਾ ਪ੍ਰਭਾਵ ਪਾ ਸਕਣ। ਸਾਡੇ ਕੋਲ ਉਸ ਪੱਧਰ ਦੇ ਖਿਡਾਰੀ ਹੁਣ ਹੈ ਹੀ ਨਹੀਂ । ਜੇ ਅਸੀਂ ਧੋਨੀ ਤੇ ਸਚਿਨ ਤੇਂਦੁਲਕਰ ਵੱਲ ਦੇਖੀਏ ਤਾਂ ਉਹ ਆਪਣੀ ਅੱਧੀ ਸਮਰੱਥਾ ਨਾਲ ਵੀ ਖੇਡਣ ਤਾਂ ਟੀਮ ਲਈ ਬਹੁਤ ਉਪਯੋਗੀ ਸਾਬਿਤ ਹੋਣਗੇ। ਅਸੀਂ ਜਿੱਤ ਲਈ ਆਪਣੇ ਕ੍ਰਿਕਟ ਦੇ ਸਿਸਟਮ ਨੂੰ ਖਰਾਬ ਕਰ ਰਹੇ ਹਾਂ।  

 


author

Manoj

Content Editor

Related News