ਚੋਟੀ ਦਾ ਦਰਜਾ ਪ੍ਰਾਪਤ ਮੋਮੇਨ ਤੋਂ ਹਾਰੇ ਟੰਡਨ, ਭਾਰਤੀ ਚੁਣੌਤੀ ਖਤਮ
Saturday, Jan 12, 2019 - 09:56 AM (IST)

ਮੁੰਬਈ— ਸਾਬਕਾ ਜੂਨੀਅਰ ਰਾਸ਼ਟਰੀ ਚੈਂਪੀਅਨ ਰਮਿਤ ਟੰਡਨ ਦੀ ਇੱਥੇ ਸ਼ੁੱਕਰਵਾਰ ਨੂੰ ਚੋਟੀ ਦਾ ਦਰਜਾ ਪ੍ਰਾਪਤ ਤਾਰੇਕ ਮੋਮੇਨ ਦੇ ਖਿਲਾਫ ਸੈਮੀਫਾਈਨਲ 'ਚ ਇਕਤਰਫਾ ਹਾਰ ਦੇ ਨਾਲ ਸੀ.ਸੀ.ਆਈ. ਇੰਟਰਨੈਸ਼ਨਲ ਜੇ.ਐੱਸ.ਡਬਲਿਊ ਇੰਡੀਅਨ ਸਕੁਐਸ਼ ਸਰਕਟ 'ਚ ਭਾਰਤੀ ਚੁਣੌਤੀ ਖਤਮ ਹੋ ਗਈ।
ਵੀਰਵਾਰ ਨੂੰ 26 ਸਾਲ ਦੇ ਟੰਡਨ ਨੂੰ ਸੱਟ ਦਾ ਸਿਕਾਰ ਹੋਏ ਹਮਵਤਨ ਅਤੇ ਸਾਬਕਾ ਚੈਂਪੀਅਨ ਸੌਰਵ ਘੋਸ਼ਾਲ ਦੇ ਖਿਲਾਫ ਵਾਕਓਵਰ ਮਿਲਿਆ ਸੀ ਪਰ ਸੈਮੀਫਾਈਨਲ 'ਚ ਉਨ੍ਹਾਂ ਨੂੰ ਮਿਸਰ ਦੇ ਅਤੇ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਮੋਮੋਨ ਨੇ 38 ਮਿੰਟ 'ਚ 11-7, 11-7, 11-7 ਨਾਲ ਹਰਾਇਆ। ਮੋਮੇਨ ਫਾਈਨਲ 'ਚ ਹਮਵਤਨ ਫਾਰੇਸ ਦੇਸੋਕਿਨ ਨਾਲ ਭਿੜਨਗੇ ਜਿਨ੍ਹਾਂ ਨੇ ਸੈਮੀਫਾਈਨਲ 'ਚ ਇੰਗਲੈਂਡ ਦੇ ਪੰਜਵਾਂ ਦਰਜਾ ਪ੍ਰਾਪਤ ਜੇਮਸ ਵਿਲਸਟ੍ਰੋਪ ਨੂੰ 11-8, 11-9, 8-11, 11-4 ਨਾਲ ਹਰਾਇਆ।