ਰਾਸ਼ਟਰੀ ਟਰਾਇਲ ਦੇ ਕੁਆਲੀਫਿਕੇਸ਼ਨ ਰਾਊਂਡ ''ਚ ਸੰਜੀਵ ਰਾਜਪੂਤ ਦਾ ਦਬਦਬਾ

Tuesday, Sep 10, 2019 - 11:16 AM (IST)

ਰਾਸ਼ਟਰੀ ਟਰਾਇਲ ਦੇ ਕੁਆਲੀਫਿਕੇਸ਼ਨ ਰਾਊਂਡ ''ਚ ਸੰਜੀਵ ਰਾਜਪੂਤ ਦਾ ਦਬਦਬਾ

ਸਪੋਰਟਸ ਡੈਸਕ- ਵਰਲਡ ਕੱਪ ਦੇ ਚਾਂਦੀ ਤਮਗਾ ਜੇਤੂ ਸੰਜੀਵ ਰਾਜਪੂਤ ਸੋਮਵਾਰ ਨੂੰ ਇੱਥੇ ਰਾਸ਼ਟਰੀ ਨਿਸ਼ਾਨੇਬਾਜ਼ੀ ਟਰਾਇਲ ਦੇ ਕੁਆਲੀਫਿਕੇਸ਼ਨ ਰਾਊਂਡ 'ਚ ਪੁਰਸ਼ 50 ਮੀਟਰ ਰਾਇਫਲ ਥ੍ਰੀ ਪੋਜੀਸ਼ਨ 'ਚ 1172 ਅੰਕਾਂ ਨਾਲ ਟਾਪ 'ਤੇ ਚੱਲ ਰਹੇ ਹਨ। ਹਰਿਆਣਾ ਦਾ ਇਹ ਖ਼ੁਰਾਂਟ ਨਿਸ਼ਾਨੇਬਾਜ਼ ਮੰਗਲਵਾਰ ਯਾਨੀ ਕਿ ਅੱਜ ਹੋਣ ਵਾਲੇ ਫਾਈਨਲ 'ਚ ਵਧੇ ਹੋਏ ‍ਆਤਮਵਿਸ਼ਵਾਸ ਨਾਲ ਉਤਰੇਗਾ ਕਿਉਂਕਿ ਦੂਜੇ ਸਥਾਨ 'ਤੇ ਚੱਲ ਰਹੇ ਭਾਰਤੀ ਹਵਾਈ ਫੌਜ ਦੇ ਪਾਰੂਲ ਕੁਮਾਰ 1164 ਅੰਕ ਦੇ ਨਾਲ ਉਨ੍ਹਾਂ ਤੋਂ ਕਾਫ਼ੀ ਪਿੱਛੇ ਰਹੇ। ਪੁਰਸ਼ 25 ਮੀਟਰ ਰੈਪਿਡ ਫਾਇਰ ਟਰਾਇਲ 'ਚ ਕੇਰਲ ਦੇ ਥਾਮਸ ਜਾਰਜ 580 ਅੰਕਾਂ ਨਾਲ ਟਾਪ 'ਤੇ ਰਹੇ।PunjabKesari
ਇਸ ਵਰਗ 'ਚ ਦੋ ਨਿਸ਼ਾਨੇਬਾਜ਼ਾਂ ਨੇ ਸੀਨੀਅਰ ਅਤੇ ਜੂਨੀਅਰ ਦੋਨਾਂ ਵਰਗਾ ਦੇ ਫਾਈਨਲ 'ਚ ਜਗ੍ਹਾ ਬਣਾਈ। ਵਿਜੇਵੀਰ ਸਿੱਧੂ 580 ਦੇ ਸਮਾਨ ਸਕੋਰ ਨਾਲ ਸੀਨੀਅਰ ਕੁਆਲੀਫਿਕੇਸ਼ਨ 'ਚ ਦੂਜੇ ਜਦ ਕਿ ਜੂਨੀਅਰ ਕੁਆਲੀਫਿਕੇਸ਼ਨ 'ਚ ਟਾਪ 'ਤੇ ਰਹੇ। ਆਦਰਸ਼ ਸਿੰਘ ਨੇ 578 ਅੰਕਾਂ ਦੇ ਨਾਲ ਸੀਨੀਅਰ ਵਰਗ 'ਚ ਪੰਜਵੇਂ ਅਤੇ ਜੂਨੀਅਰ ਵਰਗ ਦੇ ਦੂਜਾ ਸਥਾਨ ਹਾਸਲ ਕੀਤਾ।


Related News