ਮੋਹਾਲੀ ਨਿਵਾਸੀ ਰਜਨੀਤ ਕੌਰ ਨੇ ਰਚਿਆ ਇਤਿਹਾਸ, ਮਿਸ ਚੰਡੀਗੜ੍ਹ 2023 ਬਾਡੀ ਬਿਲਡਿੰਗ ਮੁਕਾਬਲੇ 'ਚ ਜਿੱਤਿਆ ਗੋਲਡ

04/04/2023 3:48:26 PM

ਮੋਹਾਲੀ (ਨਿਆਮੀਆਂ)-  ਮੋਹਾਲੀ ਨਿਵਾਸੀ ਰਜਨੀਤ ਕੌਰ ਨੇ ਇੰਡੀਅਨ ਬਾਡੀ ਬਿਲਡਰਜ਼ ਐਸੋਸੀਏਸ਼ਨ ਵਲੋਂ ਆਯੋਜਿਤ ਮਿਸ ਚੰਡੀਗੜ੍ਹ-2023 ਬਾਡੀ ਬਿਲਡਿੰਗ ਮੁਕਾਬਲੇ ਵਿਚ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਗੋਲਡ ਮੈਡਲ ਜਿੱਤਿਆ ਹੈ। ਇਹ ਸਮਾਗਮ ਸੈਕਟਰ-32 ਸਥਿਤ ਐੱਸ. ਡੀ. ਕਾਲਜ ਵਿਖੇ ਕਰਵਾਇਆ ਗਿਆ ਸੀ। ਰਜਨੀਤ ਕੌਰ ਸੈਕਟਰ-39 ਸਥਿਤ ਅਨਾਜ ਭਵਨ ਵਿਖੇ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵਿਚ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ।

ਇਹ ਵੀ ਪੜ੍ਹੋ: ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਸੰਜੀਤਾ ਚਾਨੂ 'ਤੇ ਲੱਗੀ 4 ਸਾਲ ਦੀ ਪਾਬੰਦੀ, ਜਾਣੋ ਵਜ੍ਹਾ

PunjabKesari

ਉਥੇ ਹੀ ਰਵੀ ਕੁਮਾਰ ਨੂੰ ਮਿਸਟਰ ਚੰਡੀਗੜ੍ਹ ਚੁਣਿਆ ਗਿਆ। ਸਪੋਰਟਸ ਫਿਜ਼ਿਕ ਵਿਚ ਸ਼ਿਵਮ ਮਹਾਜਨ ਅਤੇ ਅਥਲੈਟਿਕ ਫਿਜ਼ਿਕ ਵਿਚ ਸ਼ੁਭਮ ਕੁਮਾਰ ਜੇਤੂ ਰਹੇ। ਜੇਤੂਆਂ ਨੂੰ 2 ਲੱਖ ਰੁਪਏ ਤੋਂ ਜ਼ਿਆਦਾ ਦੇ ਨਕਦ ਪੁਰਸਕਾਰ ਦਿੱਤੇ ਗਏ। ਖੇਤਰ ਦੇ 200 ਤੋਂ ਵੱਧ ਬਾਡੀ ਬਿਲਡਰਾਂ ਨੇ 3 ਵਰਗਾਂ- ਸੀਨੀਅਰ ਬਾਡੀ ਬਿਲਡਿੰਗ, ਸਪੋਰਟਸ ਫਿਜ਼ਿਕ ਅਤੇ ਅਥਲੈਟਿਕ ਫਿਜ਼ਿਕ ਵਿਚ ਹਿੱਸਾ ਲਿਆ। ਕਈ ਮਹਿਲਾ ਬਾਡੀ ਬਿਲਡਰਾਂ ਨੇ ਵੀ ਆਪਣੀ ਫਿਟਨੈੱਸ ਦਾ ਪ੍ਰਦਰਸ਼ਨ ਕਰਕੇ ਸਾਬਿਤ ਕਰ ਦਿੱਤਾ ਕਿ ਖੇਡਾਂ ਵਿਚ ਉਹ ਕਿਸੇ ਵੀ ਤਰ੍ਹਾਂ ਨਾਲ ਪੁਰਸ਼ਾਂ ਤੋਂ ਪਿੱਛੇ ਨਹੀਂ ਹਨ। 

PunjabKesari

ਇਹ ਵੀ ਪੜ੍ਹੋ: ਖੁਸ਼ੀਆਂ ਗਮ ’ਚ ਬਦਲੀਆਂ, ਵਿਆਹ ਤੋਂ 3 ਦਿਨ ਪਹਿਲਾਂ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਕੀਤੀ ਖੁਦਕੁਸ਼ੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News