ਰਾਜਕੋਟ ਟੀ-20 : ਕਪਤਾਨ ਵਿਰਾਟ ਕੋਹਲੀ ਨੇ ਦੱਸੀ ਹਾਰ ਦੀ ਵਜ੍ਹਾ

11/05/2017 12:00:30 PM

ਰਾਜਕੋਟ, (ਬਿਊਰੋ)— ਸੌਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ 'ਚ ਖੇਡੇ ਗਏ ਦੂਜੇ ਟੀ-20 ਮੈਚ 'ਚ ਸ਼ਨੀਵਾਰ ਨੂੰ ਨਿਊਜ਼ੀਲੈਂਡ ਦੇ ਖਿਲਾਫ ਮਿਲੀ ਹਾਰ ਦੇ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੀਮ ਦੀ ਬੱਲੇਬਾਜ਼ੀ ਨੂੰ ਹਾਰ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਕੀਵੀ ਟੀਮ ਨੇ ਦੂਜੇ ਮੈਚ 'ਚ ਭਾਰਤ ਨੂੰ 40 ਦੌੜਾਂ ਨਾਲ ਹਰਾ ਦਿੱਤਾ।

ਮਹਿਮਾਨ ਟੀਮ ਨੇ ਕੋਲਿਨ ਮੁਨਰੋ ਦੀ ਅਜੇਤੂ 109 ਦੌੜਾਂ ਦੀ ਪਾਰੀ ਦੇ ਦਮ 'ਤੇ ਭਾਰਤ ਦੇ ਸਾਹਮਣੇ 197 ਦੌੜਾਂ ਦਾ ਟੀਚਾ ਰਖਿਆ ਸੀ। ਭਾਰਤੀ ਟੀਮ ਇਸ ਟੀਚੇ ਨੂੰ ਹਾਸਲ ਨਹੀਂ ਕਰ ਸਕੀ ਅਤੇ 20 ਓਵਰਾਂ 'ਚ 7 ਵਿਕਟ ਗੁਆ ਕੇ 156 ਦੌੜਾਂ ਹੀ ਬਣਾ ਸਕੀ। ਮੈਚ ਦੇ ਬਾਅਦ ਇਨਾਮ ਵੰਡ ਸਮਾਰੋਹ 'ਚ ਕੋਹਲੀ ਨੇ ਕਿਹਾ, ਨਿਊਜ਼ੀਲੈਂਡ ਨੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅਸੀਂ ਮੌਕਿਆਂ ਦਾ ਲਾਹਾ ਨਹੀਂ ਲਿਆ, ਹਾਂ ਇਕ ਸਮੇਂ ਲਗ ਰਿਹਾ ਸੀ ਕਿ ਉਹ 235-240 ਤੱਕ ਪਹੁੰਚਣਗੇ ਪਰ ਅਸੀਂ ਉਨ੍ਹਾਂ ਨੂੰ ਉੱਥੇ ਤੱਕ ਜਾਣ ਨਹੀਂ ਦਿੱਤਾ ਜਿਸ ਦਾ ਸਿਹਰਾ ਬੁਮਰਾਹ ਅਤੇ ਭੁਵੀ ਨੂੰ ਜਾਂਦਾ ਹੈ। ਭਾਰਤੀ ਕਪਤਾਨ ਨੇ ਕਿਹਾ ਕਿ ਬੱਲੇ ਨਾਲ ਅਸੀਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਜਦੋਂ ਤੁਸੀਂ 200 ਦੌੜਾਂ ਦਾ ਪਿੱਛਾ ਕਰ ਰਹੇ ਹੁੰਦੇ ਹੋ ਤਾਂ ਸਾਰੇ ਬੱਲੇਬਾਜ਼ਾਂ ਨੂੰ ਸਕੋਰ ਕਰਨਾ ਹੁੰਦਾ ਹੈ ਜਾਂ ਕਿਸੇ ਇਕ ਬੱਲੇਬਾਜ਼ ਨੂੰ 200 ਦੀ ਸਟ੍ਰਾਈਕ ਰੇਟ ਤੋਂ ਦੌੜਾਂ ਬਣਾਉਣੀਆਂ ਹੁੰਦੀਆਂ ਹਨ।


Related News