ਰਾਸ਼ਟਰਮੰਡਲ ਖੇਡਾਂ ''ਚ ਭਾਰਤ ਨੂੰ ਮਿਲ ਸਕਦੀ ਹੈ ਨਿਸ਼ਾਨੇਬਾਜ਼ੀ ਮੁਕਾਬਲੇ ਦੀ ਮੇਜ਼ਬਾਨੀ : ਮਹਿਤਾ

12/29/2019 5:24:31 PM

ਲਖਨਊ— ਸਾਲ 2022 'ਚ ਬਰਮਿੰਘਮ 'ਚ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ ਤੋਂ ਬਾਹਰ ਕੀਤੀ ਗਈ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਭਾਰਤ ਨੂੰ ਮਿਲਣ ਦੀ ਉਮੀਦ ਹੈ। ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਜਨਰਲ ਸਕੱਤਰ ਰਾਜੀਵ ਮਹਿਤਾ ਨੇ ਸ਼ਨੀਵਾਰ ਨੂੰ ਕਿਹਾ, ''ਰਾਸ਼ਟਰਮੰਡਲ ਖੇਡ 2022 ਤੋਂ ਨਿਸ਼ਾਨੇਬਾਜ਼ੀ ਮੁਕਾਬਲੇ ਨੂੰ ਭਾਵੇਂ ਹੀ ਬਾਹਰ ਕਰ ਦਿੱਤਾ ਗਿਆ ਹੋਵੇ ਪਰ ਆਈ. ਓ. ਏ. ਦੀ ਪਹਿਲ 'ਤੇ ਇਸ ਮੁਕਾਬਲੇ ਦੀ ਮੇਜ਼ਬਾਨੀ ਭਾਰਤ ਨੂੰ ਮਿਲ ਸਕਦੀ ਹੈ। ਅਸੀਂ ਪ੍ਰਸਤਾਵ ਦਿੱਤਾ ਕਿ ਜੇਕਰ ਸੀ. ਡਬਲਿਊ. ਜੀ. ਕਮੇਟੀ ਮਨਜ਼ੂਰੀ ਦੇ ਦੇਵੇ ਤਾਂ ਦੇਸ਼ ਰਾਸ਼ਟਰਮੰਡਲ ਖੇਡ ਦੀ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਕਰ ਸਕਦਾ ਹੈ।''

ਉਨ੍ਹਾਂ ਕਿਹਾ ਕਿ ਰਾਸ਼ਟਰੀ ਖੇਡਾਂ ਦੇ ਆਯੋਜਨ ਨੂੰ ਭਵਿੱਖ 'ਚ ਤਿੰਨ-ਚਾਰ ਸੂਬਿਆਂ 'ਚ ਵੱਖ-ਵੱਖ ਪ੍ਰਤੀਯੋਗਿਤਾ ਕਰਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਆਈ. ਓ. ਏ. ਜਨਰਲ ਸਕੱਤਰ ਨੇ ਇਸ ਦੇ ਨਾਲ ਹੀ ਟੋਕੀਓ ਓਲੰਪਿਕ-2020 'ਚ ਭਾਰਤ ਦੇ ਤਮਗਿਆਂ ਦੀ ਗਿਣਤੀ 'ਚ ਵਾਧੇ ਦਾ ਵੀ ਵਿਸ਼ਵਾਸ ਜਤਾਇਆ। ਮਹਿਤਾ ਨੇ ਕਿਹਾ, ''ਉਮੀਦ ਹੈ ਕਿ ਟੋਕੀਓ ਓਲੰਪਿਕ 2020 'ਚ ਇਸ ਵਾਰ ਸਾਡੇ ਖਿਡਾਰੀ 10 ਤੋਂ ਜ਼ਿਆਦਾ ਤਮਗੇ ਜਿੱਤਣਗੇ। ਸਾਨੂੰ ਬੈਡਮਿੰਟਨ, ਬਾਕਸਿੰਗ, ਕੁਸ਼ਤੀ 'ਚ ਤਮਗੇ ਦੀ ਸਭ ਤੋਂ ਉਮੀਦ ਹੈ। ਐਥਲੈਟਿਕਸ 'ਚ ਏਸ਼ੀਆਡ-2018 'ਚ ਗੋਲਡ ਮੈਡਲਿਸਟ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੇ ਸੱਟ ਤੋਂ ਉਭਰਨ 'ਤੇ ਉਨ੍ਹਾਂ ਵੱਲੋਂ ਵੀ ਓਲੰਪਿਕ ਤਮਗਾ ਜਿੱਤਣ ਦਾ ਵਿਸ਼ਵਾਸ ਹੈ।''


Tarsem Singh

Content Editor

Related News