ਪਲੇਅ ਆਫ ਮੈਚਾਂ ''ਚ ਸੈਂਕੜਾ ਲਗਾਉਣ ਵਾਲੇ ਪਹਿਲੇ ਅਨਕੈਪਡ ਖਿਡਾਰੀ ਬਣੇ ਰਜਤ ਪਾਟੀਦਾਰ

05/26/2022 5:23:33 PM

ਮੁੰਬਈ (ਏਜੰਸੀ)- ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਰਜਤ ਪਾਟੀਦਾਰ ਪਲੇਅ ਆਫ ਮੈਚਾਂ ਵਿਚ ਸੈਂਕੜਾ ਲਗਾਉਣ ਵਾਲੇ ਪਹਿਲੇ ਅਨਕੈਪਡ ਖਿਡਾਰੀ ਬਣ ਗਏ ਹਨ। ਇਹ ਆਈ.ਪੀ.ਐੱਲ. ਪਲੇਅ ਆਫ ਮੈਚਾਂ ਵਿਚ 5ਵਾਂ ਸੈਂਕੜਾ ਹੈ। ਰਜਤ ਪਾਟੀਦਾਰ ਰਾਇਲ ਚੈਲੇਂਜਰਜ਼ ਬੈਂਗਲੁਰੂ ਵੱਲੋਂ ਪਲੇਅ ਆਫ ਵਿਚ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਚੁੱਕੇ ਹਨ। ਇਸ ਤੋਂ ਪਹਿਲਾਂ ਆਰ.ਸੀ.ਬੀ. ਲਈ ਪਲੇਅ ਆਫ ਵਿਚ ਸਰਵਸ੍ਰੇਸ਼ਠ ਸਕੋਰ ਕ੍ਰਿਸ ਗੇਲ ਦਾ 89 ਸੀ, ਜੋ ਉਨ੍ਹਾਂ 2011 ਵਿਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਦੂਜੇ ਕੁਆਲੀਫਾਇਰ ਵਿਚ ਬਣਾਇਆ ਸੀ।

ਇਹ ਵੀ ਪੜ੍ਹੋ: ਭਾਰਤ ਦੇ ਮੁਰਲੀ ​​ਸ਼੍ਰੀਸ਼ੰਕਰ ਨੇ ਯੂਨਾਨ 'ਚ ਲੰਬੀ ਛਾਲ 'ਚ ਜਿੱਤਿਆ ਸੋਨ ਤਮਗਾ

ਪਾਟੀਦਾਰ ਆਈ.ਪੀ.ਐੱਲ. ਵਿਚ ਸੈਂਕੜਾ ਲਗਾਉਣ ਵਾਲੇ ਚੌਥੇ ਅਨਕੈਪਡ ਖਿਡਾਰੀ ਹਨ। ਇਸ ਤੋਂ ਇਲਾਵਾ ਉਹ ਆਈ.ਪੀ.ਐੱਲ. ਪਲੇਅ ਆਫ ਵਿਚ ਸੈਂਕੜਾ ਲਗਾਉਣ ਵਾਲੇ ਪਹਿਲੇ ਅਨਕੈਪਡ ਖਿਡਾਰੀ ਵੀ ਬਣ ਚੁੱਕੇ ਹਨ। 263.63- ਇਹ ਪਾਟੀਦਾਰ ਦੀ ਪਾਰੀ ਵਿਚ ਸਪਿਨਰਾਂ ਦੇ ਵਿਰੁੱਧ ਸਟ੍ਰਾਈਕ ਰੇਟ ਹੈ, ਜੋ ਕਿ ਆਈ.ਪੀ.ਐੱਲ. ਵਿਚ ਚੌਥਾ ਸਭ ਤੋਂ ਵੱਧ ਹੈ। ਉਨ੍ਹਾਂ ਨੇ ਰਵੀ ਬਿਸ਼ਨੋਈ ਅਤੇ ਕਰੁਣਾਲ ਪੰਡਯਾ ਦੀਆਂ 22 ਗੇਂਦਾਂ 'ਤੇ 6 ਚੋਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 58 ਦੌੜਾਂ ਬਣਾਈਆਂ। ਇਹ ਆਈ.ਪੀ.ਐੱਲ. 2022 ਵਿਚ 7ਵਾਂ ਸੈਂਕੜਾ ਸੀ। ਇਸ ਤੋਂ ਪਹਿਲਾਂ 2016 ਵਿਚ ਵੀ ਸਭ ਤੋਂ ਵੱਧ 7 ਸੈਂਕੜੇ ਲੱਗ ਚੁੱਕੇ ਹਨ।

ਇਹ ਵੀ ਪੜ੍ਹੋ: ਥਾਮਸ ਕੱਪ ਚੈਂਪੀਅਨ ਭਾਰਤੀ ਬੈੱਡਮਿੰਟਨ ਟੀਮ ਦੇ ਮੈਂਬਰ ਧਰੁਵ ਕਪਿਲਾ ਦੇ ਘਰ ਪੁੱਜੇ ਖੇਡ ਮੰਤਰੀ

ਇਸ ਮੈਚ ਵਿਚ 400 ਦੌੜਾਂ ਬਣੀਆਂ, ਜੋ ਕਿ ਆਈ.ਪੀ.ਐੱਲ. ਪਲੇਅ ਆਫ ਮੈਚਾਂ ਵਿਚ ਤੀਜਾ ਸਭ ਤੋਂ ਵੱਧ ਹੈ। 2014 ਦੇ ਦੂਜੇ ਕੁਆਲੀਫਾਇਰ ਵਿਚ 428 ਦੌੜਾਂ ਸਨ, ਜਦੋਂਕਿ 2016 ਦੇ ਫਾਈਨਲ ਵਿਚ ਇਹ ਅੰਕੜਾ 408 ਦੌੜਾਂ ਸੀ। ਇਹ ਚੌਥਾ ਸੀਜ਼ਨ ਸੀ, ਜਦੋਂ ਕੇ.ਐੱਲ. ਰਾਹੁਲ ਨੇ ਟੂਰਨਾਮੈਂਟ ਵਿਚ 600 ਤੋਂ ਜ਼ਿਆਦਾ ਦੌੜਾਂ ਬਣਾਈਆਂ। ਉਹ 2018, 2020 ਅਤੇ 2021 ਵਿਚ ਵੀ 600+ ਦੌੜਾਂ ਬਣਾ ਚੁੱਕੇ ਹਨ ਅਤੇ ਅਜਿਹਾ ਕਰਨ ਵਾਲੇ ਉਹ ਪਹਿਲੇ ਬੱਲੇਬਾਜ਼ ਹਨ। ਕ੍ਰਿਸ ਗੇਲ ਅਤੇ ਡੈਵਿਡ ਵਾਰਨਰ ਨੇ ਅਜਿਹਾ 3-3 ਵਾਰ ਕੀਤਾ ਹੈ।

ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਸੇਨੇਗਲ 'ਚ ਹਸਪਤਾਲ 'ਚ ਲੱਗੀ ਭਿਆਨਕ ਅੱਗ, 11 ਨਵਜੰਮੇ ਬੱਚਿਆਂ ਦੀ ਹੋਈ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News