ਟੂਰਨਾਮੈਂਟ ''ਚ ''ਜ਼ਿਊਂਦੇ'' ਰਹਿਣ ਲਈ ਰਾਜਸਥਾਨ ਦਾ ਚੇਨਈ ਨੂੰ ਹਰਾਉਣਾ ਜ਼ਰੂਰੀ
Saturday, Oct 02, 2021 - 01:53 AM (IST)
ਆਬੂ ਧਾਬੀ- ਰਾਜਸਥਾਨ ਰਾਇਲਜ਼ ਨੂੰ ਮੌਜੂਦਾ ਆਈ. ਪੀ. ਐੱਲ. ਸੈਸ਼ਨ ਵਿਚ 'ਜ਼ਿਊਂਦੇ' ਰਹਿਣ ਲਈ ਅਰਥਾਤ ਬਣੇ ਰਹਿਣ ਲਈ ਇੱਥੇ ਸ਼ਨੀਵਾਰ ਨੂੰ ਖੇਡੇ ਜਾਣ ਵਾਲੇ 49ਵੇਂ ਮੈਚ ਵਿਚ ਟੂਰਨਾਮੈਂਟ ਦੀ ਸਭ ਤੋਂ ਮਜ਼ਬੂਤ ਟੀਮ ਚੇਨਈ ਸੁਪਰ ਕਿੰਗਜ਼ ਨੂੰ ਹਰਾਉਣਾ ਬੇਹੱਦ ਜ਼ਰੂਰੀ ਹੈ, ਜਿਹੜੀ ਪਹਿਲੇ ਨੰਬਰ 'ਤੇ ਕਾਬਜ਼ ਹੈ। ਚੇਨਈ ਦੀ ਫਾਰਮ ਦੇ ਲਿਹਾਜ ਨਾਲ ਰਾਜਸਥਾਨ ਦਾ ਉਸ ਨੂੰ ਹਰਾ ਸਕਣਾ ਮੁਸ਼ਕਿਲ ਸਾਬਤ ਹੋ ਸਕਦਾ ਹੈ ਪਰ ਨਾ ਮੁਮਕਿਨ ਨਹੀਂ। ਚੇਨਈ ਦੀ ਟੀਮ ਜਿੱਥੇ ਇਸ ਮੈਚ ਵਿਚ ਬਿਨਾਂ ਕਿਸੇ ਚਿੰਤਾ ਦੇ ਖੇਡੇਗੀ, ਉੱਥੇ ਹੀ ਰਾਜਸਥਾਨ ਦੀ ਟੀਮ ਪਲੇਅ ਆਫ ਦੀ ਦੌੜ ਵਿਚ ਬਣੇ ਰਹਿਣ ਦੇ ਦਬਾਅ ਨਾਲ ਮੈਦਾਨ 'ਤੇ ਉਤਰੇਗੀ।
ਇਹ ਖ਼ਬਰ ਪੜ੍ਹੋ- ਦੂਜੇ ਦਿਨ ਵੀ ਖਰਾਬ ਮੌਸਮ ਪਰ ਮੰਧਾਨਾ ਨੇ ਲਗਾਇਆ ਇਤਿਹਾਸਕ ਸੈਂਕੜਾ
ਦੋਵਾਂ ਟੀਮਾਂ ਦਾ ਇਸ ਸੈਸ਼ਨ ਦਾ ਇਹ 12ਵਾਂ ਮੈਚ ਹੋਵੇਗਾ। ਚੇਨਈ 18 ਅੰਕਾਂ ਨਾਲ ਪਲੇਅ ਆਫ ਲਈ ਕੁਆਲੀਫਾਈ ਕਰ ਚੁੱਖੀ ਹੈ ਜਦਕਿ ਰਾਜਸਥਾਨ 8 ਅੰਕਾਂ ਨਾਲ 7ਵੇਂ ਸਥਾਨ 'ਤੇ ਹੈ। ਚੇਨਈ ਵਿਰੁੱਧ ਮੈਚ ਵਿਚ ਜਿੱਤ ਤੋਂ ਬਾਅਦ ਉਸ ਨੂੰ ਆਪਣੇ ਆਖਰੀ ਦੋਵੇਂ ਮੈਚ ਵੀ ਜਿੱਤਣੇ ਪੈਣਗੇ ਤਦ ਉਸਦੀ ਟਾਪ-4 ਵਿਚ ਪਹੁੰਚਣ ਦੀ ਸੰਭਾਵਨਾ ਬਣ ਸਕਦੀ ਹੈ ਪਰ ਚੇਨਈ ਹੱਥੋਂ ਹਾਰ ਜਾਣ ਦੇ ਨਾਲ ਹੀ ਸਾਰੀਆਂ ਸੰਭਾਵਨਾਵਾਂ ਵੀ ਖਤਮ ਹੋ ਜਾਣਗੀਆਂ।
ਇਹ ਖ਼ਬਰ ਪੜ੍ਹੋ-ਮਜ਼ਬੂਤ ਵਾਪਸੀ ਕਰਨਾ ਬਹੁਤ ਮਾਇਨੇ ਰੱਖਦਾ ਹੈ : ਧੋਨੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।