IPL 2022 : ਰਾਜਸਥਾਨ ਦਾ ਸਾਹਮਣਾ ਅੱਜ ਦਿੱਲੀ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ

05/11/2022 11:35:37 AM

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 58ਵਾਂ ਮੈਚ ਅੱਜ ਰਾਜਸਥਾਨ ਰਾਇਲਜ਼ (ਆਰ. ਆਰ.) ਤੇ ਦਿੱਲੀ ਕੈਪੀਟਲਜ਼ (ਡੀ. ਸੀ.) ਦੇ ਦਰਮਿਆਨ ਮੁੰਬਈ ਦੇ ਡੀ. ਵਾਈ. ਪਾਟਿਲ ਸਪੋਰਟਸ ਸਟੇਡੀਅਮ 'ਚ ਖੇਡਿਆ ਜਾਵੇਗਾ। ਰਾਜਸਥਾਨ ਦੀ ਗੱਲ ਕਰੀਏ ਤਾਂ ਉਸ ਨੇ 11 ਮੁਕਾਬਲੇ ਖੇਡ ਕੇ 7 'ਚ ਜਿੱਤ ਹਾਸਲ ਕੀਤੀ ਹੈ। ਜਦਕਿ ਦਿੱਲੀ ਦੀ ਟੀਮ ਨੇ ਵੀ 11 ਮੈਚ ਖੇਡੇ ਹਨ ਤੇ ਸਿਰਫ਼ 5 ਮੁਕਾਬਲਿਆਂ 'ਚ ਜਿੱਤ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੇ ਡੈਫ ਓਲੰਪਿਕ 'ਚ ਜਿੱਤਿਆ ਸੋਨ ਤਗਮਾ, ਬ੍ਰਾਜ਼ੀਲ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਦੋਵੇਂ ਹੀ ਟੀਮਾਂ ਦੇ ਕਪਤਾਨ ਰਾਜਸਥਾਨ ਰਾਇਲਜ਼ ਦੇ ਸੰਜੂ ਸੈਮਸਨ ਤੇ ਦਿੱਲੀ ਕੈਪੀਟਲਸ ਦੇ ਰਿਸ਼ਭ ਪੰਤ ਨੂੰ ਟੀ20 ਵਰਲਡ ਕੱਪ ਲਈ ਇੰਡੀਅਨ ਟੀਮ ਦੇ ਦਾਅਵੇਦਾਰ ਮੰਨੇ ਜਾ ਰਹੇ ਹੈ। ਅਜਿਹੇ 'ਚ ਦੋਵੇਂ ਇਕ ਦੂਜੇ 'ਤੇ ਭਾਰੀ ਪੈਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਦਿਸਣਗੇ। ਰਾਜਸਥਾਨ ਦੀ ਟੀਮ ਨੇ ਇਸ ਵਾਰ ਆਈ. ਪੀ. ਐੱਲ. 'ਚ ਬਿਹਤਰੀਨ ਖੇਡ ਦਿਖਾਇਆ ਹੈ। ਪਰ ਦਿੱਲੀ ਦੀ ਟੀਮ ਨੂੰ ਪਲੇਅ ਆਫ਼ ਦੀਆਂ ਉਮੀਦਾਂ ਬਰਕਰਾਰ ਰੱਖਣ ਲਈ ਦਮਦਾਰ ਪ੍ਰਦਰਸ਼ਨ ਕਰਨਾ ਹੋਵੇਗਾ।

ਇਹ ਵੀ ਪੜ੍ਹੋ : IPL 2022 : ਗੁਜਰਾਤ ਨੇ ਲਖਨਊ ਨੂੰ 62 ਦੌੜਾਂ ਨਾਲ ਹਰਾਇਆ

ਦੋਵੇਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ 11 :-
ਰਾਜਸਥਾਨ ਰਾਇਲਜ਼ : ਜੋਸ ਬਟਲਰ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਦੇਵਦੱਤ ਪਡੀਕੱਲ, ਰੀਆਨ ਪਰਾਗ, ਜਿੰਮੀ ਨੀਸ਼ਮ/ਰਾਸੀ ਵੈਨ ਡੇਰ ਡੁਸੇਨ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਪ੍ਰਸਿਧ ਕ੍ਰਿਸ਼ਣਾ, ਯੁਜਵੇਂਦਰ ਚਾਹਲ, ਕੁਲਦੀਪ ਸੇਨ

ਦਿੱਲੀ ਕੈਪੀਟਲਜ਼ : ਡੇਵਿਡ ਵਾਰਨਰ, ਸ਼੍ਰੀਕਰ ਭਾਰਤ, ਮਿਸ਼ੇਲ ਮਾਰਸ਼, ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਰੋਵਮੈਨ ਪਾਵੇਲ, ਅਕਸ਼ਰ ਪਟੇਲ, ਰਿਪਲ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਖਲੀਲ ਅਹਿਮਦ, ਐਨਰਿਕ ਨਾਰਤਜੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News