ਰਾਜਸਥਾਨ ਰਾਇਲਜ਼ ਦੇ ਮਾਲਕ ਵੇਚਣਗੇ ਹਿੱਸੇਦਾਰੀ

Thursday, Jan 17, 2019 - 09:26 PM (IST)

ਰਾਜਸਥਾਨ ਰਾਇਲਜ਼ ਦੇ ਮਾਲਕ ਵੇਚਣਗੇ ਹਿੱਸੇਦਾਰੀ

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਫ੍ਰੈਂਚਾਇਜ਼ੀ ਰਾਜਸਥਾਨ ਰਾਇਲਜ਼ ਦੇ ਮਾਲਕ ਆਪਣੀ ਟੀਮ ਨੂੰ 12ਵੇਂ ਸੈਸ਼ਨ ਤੋਂ ਪਹਿਲਾਂ ਵਿੱਤੀ ਰੂਪ ਨਾਲ ਮਜ਼ਬੂਤੀ ਦੇਣ ਲਈ ਆਪਣੀ ਹਿੱਸੇਦਾਰੀ ਦਾ ਅੱਧਾ ਹਿੱਸਾ ਵੇਚਣ ਨੂੰ ਤਿਆਰ ਹਨ।
ਪਤਾ ਲੱਗਾ ਹੈ ਕਿ ਫ੍ਰੈਂਚਾਇਜ਼ੀ ਦੇ ਮੌਜੂਦਾ ਮਾਲਕਾਂ ਨੇ ਬੀ. ਸੀ. ਸੀ. ਆਈ. ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ ਤੇ ਆਪਣੀ 50 ਫੀਸਦੀ ਹਿੱਸੇਦਾਰੀ ਵੇਚਣ ਦੇ ਫੈਸਲੇ ਤੋਂ ਜਾਣੂ ਕਰਵਾਇਆ ਹੈ।


Related News