ਰਾਜਸਥਾਨ ਰਾਇਲਸ ਨੂੰ ਲੱਗਾ ਵੱਡਾ ਝਟਕਾ, ਬੇਨ ਸਟੋਕਸ ਹੋਏ ਆਈ.ਪੀ.ਐੱਲ. ਵਿਚੋਂ ਬਾਹਰ
Wednesday, Apr 14, 2021 - 01:26 AM (IST)
ਨਵੀਂ ਦਿੱਲੀ (ਭਾਸ਼ਾ)- ਬੇਨ ਸਟੋਕਸ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਹਰ ਹੋ ਗਏ ਹਨ। ਰਾਜਸਥਾਨ ਰਾਇਲਸ ਦੇ ਆਲ ਰਾਊਂਡਰ ਨੂੰ ਪੰਜਾਬ ਕਿੰਗਜ਼ ਦੇ ਖਿਲਾਫ ਖੇਡੇ ਗਏ ਮੈਚ ਦੌਰਾਨ ਉਦੋਂ ਸੱਟ ਲੱਗੀ ਸੀ ਜਦੋਂ ਉਨ੍ਹਾਂ ਨੇ ਕ੍ਰਿਸ ਗੇਲ ਦਾ ਕੈਚ ਫੜਿਆ ਸੀ। ਇਸ ਦੌਰਾਨ ਡਾਈਵ ਮਾਰਦੇ ਹੋਏ ਉਨ੍ਹਾਂ ਦੇ ਖੱਬੇ ਹੱਥ ਵਿਚ ਸੱਟ ਲੱਗ ਗਈ ਸੀ ਹੁਣ ਸ਼ੱਕ ਹੈ ਕਿ ਸ਼ਾਇਦ ਉਨ੍ਹਾਂ ਦੇ ਹੱਥ ਦੀ ਹੱਡੀ ਟੁੱਟ ਗਈ ਹੈ।
ਇਹ ਵੀ ਪੜ੍ਹੋ-IPL 2021: ਮੁੰਬਈ ਇੰਡੀਅਨਜ਼ ਨੇ ਕੇ.ਕੇ.ਆਰ. ਨੂੰ 10 ਦੌੜਾਂ ਨਾਲ ਹਰਾਇਆ
ਕੈਚ ਫੜਣ ਪਿੱਛੋਂ ਜਦੋਂ ਸਟੋਕਸ ਵਿਕਟ ਦਾ ਜਸ਼ਨ ਮਨਾਉਣ ਲਈ ਉਠੇ ਸਨ ਉਦੋਂ ਉਨ੍ਹਾਂ ਨੂੰ ਥੋੜ੍ਹੀ ਅਸਹਿਜਤਾ ਵਿਚ ਦੇਖਿਆ ਗਿਆ ਸੀ। ਹਾਲਾਂਕਿ, ਇਸ ਦੇ ਬਾਵਜੂਦ ਉਹ ਬੱਲੇਬਾਜ਼ੀ ਕਰਨ ਲਈ ਆਏ ਸਨ। ਬੱਲੇਬਾਜ਼ੀ ਵਿਚ ਸਟੋਕਸ ਕੁਝ ਖਾਸ ਨਹੀਂ ਕਰ ਸਕੇ ਸਨ ਅਤੇ ਬਿਨਾਂ ਖਾਤਾ ਖੋਲ੍ਹੇ 0 'ਤੇ ਆਊਟ ਹੋ ਗਏ ਸਨ। ਸੱਟ ਨੂੰ ਗੰਭੀਰਤਾ ਦੇ ਆਧਾਰ 'ਤੇ ਹੁਣ ਸਟੋਕਸ ਦੀ ਸੱਟ ਦੀ ਜਾਂਚ ਕੀਤੀ ਜਾਵੇਗੀ।
ਦਿ ਇੰਡੀਪੈਂਡੇਂਟ ਵਿਚ ਛਪੀ ਰਿਪੋਰਟ ਮੁਤਾਬਕ ਸਟੋਕਸ ਇਕ ਹਫਤੇ ਤੱਕ ਭਾਰਤ ਵਿਚ ਹੀ ਰਹਿਣਗੇ। ਸਟੋਕਸ ਦੀ ਸੱਟ ਨੂੰ ਲੈ ਕੇ ਈ.ਸੀ.ਬੀ. ਅਤੇ ਰਾਇਲਸ ਵਿਚਾਲੇ ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਰਿਕਵਰੀ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਉਨ੍ਹਾਂ ਦਾ ਐਕਸ-ਰੇ ਕੀਤਾ ਜਾਵੇਗਾ ਉਸ ਪਿੱਛੋਂ ਉਨ੍ਹਾਂ ਦੀ ਰਿਕਵਰੀ ਦਾ ਪ੍ਰੋਗਰਾਮ ਤੈਅ ਹੋਵੇਗਾ। ਇੰਗਲੈਂਡ ਨੂੰ ਆਸਟ੍ਰੇਲੀਆ ਵਿਰੁੱਧ ਐਸ਼ੇਜ਼ ਸੀਰੀਜ਼ ਖੇਡਣੀ ਹੈ ਅਜਿਹੇ ਵਿਚ ਸਟੋਕਸ ਦਾ ਟੀਮ ਵਿਚ ਹੋਣਾ ਕਾਫੀ ਮਾਇਨੇ ਰੱਖਦਾ ਹੈ।