ਰਾਜਾ ਨੇ ਪਲਟੀ ਬਾਜ਼ੀ, ਕੁਸ਼ਾਗਰ ਹਾਰਿਆ

06/28/2017 11:53:05 PM

ਜਲੰਧਰ (ਨਿਖਲੇਸ਼ ਜੈਨ)—ਅੰਡਰ-13 ਨੈਸ਼ਨਲ ਚੈੱਸ ਚੈਂਪੀਅਨਸ਼ਿਪ ਦੇ ਆਖਰੀ-2 ਫੈਸਲਾਕੁੰਨ ਰਾਊਂਡ ਦੇ ਪਹਿਲੇ ਹੀ ਰਾਊਂਡ ਵਿਚ ਲੜਕਿਆਂ ਦੇ ਵਰਗ ਵਿਚ ਹੁਣ ਤਕ ਸਭ ਤੋਂ ਅੱਗੇ ਚੱਲ ਰਹੇ ਕੁਸ਼ਾਗਰ ਮੋਹਨ ਨੂੰ ਟਾਪ ਸੀਡ ਰਾਜਾ ਰਿਤਵਿਕ ਨੇ ਹਰਾਉਂਦਿਆਂ ਖਿਤਾਬ ਦੇ ਸਮੀਕਰਣ ਹੀ ਬਦਲ ਦਿੱਤੇ। 
ਦੋਵੇਂ ਖਿਡਾਰੀ ਜਿਹੜੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ 1 ਅੰਕ ਦੇ ਫਰਕ 'ਤੇ ਸਨ ਪਰ ਮੈਚ ਤੋਂ ਬਾਅਦ ਦੋਵੇਂ ਹੀ 8.5 ਅੰਕਾਂ 'ਤੇ ਹਨ। ਅਜਿਹੇ ਵਿਚ ਜਦੋਂ ਰਾਜਾ ਨੇ ਕੁਸ਼ਾਗਰ ਨੂੰ ਹਰਾਇਆ ਹੈ, ਹੁਣ ਉਹ ਟਾਈਬ੍ਰੇਕ ਵਿਚ ਅੱਗੇ ਨਿਕਲ ਗਿਆ ਹੈ। 
ਵੱਡੀ ਗੱਲ ਇਹ ਹੈ ਕਿ ਉਸ ਦੇ ਪਿੱਛੇ 4 ਖਿਡਾਰੀ 7.5 ਅੰਕਾਂ 'ਤੇ ਹਨ ਤੇ ਅਜਿਹੇ ਵਿਚ ਜੇਕਰ ਕੁਸ਼ਾਗਰ ਤੇ ਰਾਜਾ ਆਖਰੀ ਰਾਊਂਡ ਵਿਚ ਜਿੱਤ ਦਰਜ ਕਰਦੇ ਹਨ ਤਾਂ ਖਿਤਾਬ ਰਾਜਾ  ਕੋਲ ਜਾਣਾ ਤੈਅ ਹੈ ਪਰ ਰਾਜਾ ਦੇ ਹਾਰ ਜਾਣ ਤੋਂ ਬਾਅਦ ਕੁਸ਼ਾਗਰ ਦੇ ਡਰਾਅ ਜਾਂ ਜਿੱਤਣ ਤੋਂ ਬਾਅਦ ਉਹ ਵੀ ਖਿਤਾਬ ਦਾ ਦਾਅਵੇਦਾਰ ਹੋ ਸਕਦਾ ਹੈ।
ਲੜਕੀਆਂ ਦੀ ਗੱਲ ਕਰੀਏ ਤਾਂ ਅੱਜ ਵੀ ਕੱਲ ਦੀ ਰੈਂਕਿੰਗ ਵਿਚ ਕੁਝ ਖਾਸ ਬਦਲਾਅ ਤਾਂ ਨਹੀਂ ਆਇਆ ਪਰ ਚੋਟੀ-4 ਟੇਬਲ 'ਤੇ ਜ਼ੋਰਦਾਰ ਮੁਕਾਬਲਾ ਦੇਖਣ ਨੂੰ ਮਿਲਿਆ ਤੇ ਸਾਰੇ ਖਿਡਾਰੀਆਂ ਨੇ ਚੰਗੀ ਖੇਡ ਦਿਖਾਈ। ਨਤੀਜੇ ਵਜੋਂ ਚਾਰੇ ਟੇਬਲਾਂ 'ਤੇ ਨਤੀਜੇ ਆਏ ਤੇ ਹੁਣ ਆਖਰੀ ਤੇ ਫਾਈਨਲ ਰਾਊਂਡ ਤੋਂ ਠੀਕ ਪਹਿਲਾਂ ਜਯੋਤਸਨਾ 9 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ। ਟਾਪ ਸੀਡ ਦਿਵਿਆ ਦੇਸ਼ਮੁਖ 8.5 ਅੰਕਾਂ ਨਾਲ ਦੂਜੇ, ਮ੍ਰਿਦੁਲ ਦੇਹਾਂਕਰ 8 ਅੰਕਾਂ ਨਾਲ ਤੀਜੇ, ਨਿਤਯਤਾ ਜੈਨ 7.5 ਅੰਕਾਂ ਨਾਲ 5ਵੇਂ ਸਥਾਨ 'ਤੇ ਹੈ।


Related News