ਮਿਡਲ ਫਿੰਗਰ ਦਿਖਾਉਣ 'ਤੇ ਬੋਲੇ ਗੌਤਮ ਗੰਭੀਰ- ਭੀੜ ਵਲੋਂ ਭਾਰਤ ਵਿਰੋਧੀ ਨਾਅਰੇ ਲਗਾਉਣਾ ਬਰਦਾਸ਼ਤ ਨਹੀਂ ਹੋਇਆ
Monday, Sep 04, 2023 - 09:35 PM (IST)
ਸਪੋਰਟਸ ਡੈਸਕ : ਏਸ਼ੀਆ ਕੱਪ 2023 'ਚ ਭਾਰਤ ਬਨਾਮ ਨੇਪਾਲ ਮੈਚ 'ਚ ਦਰਸ਼ਕਾਂ ਨੂੰ ਮਿਡਲ ਫਿੰਗਰ ਦਿਖਾਉਣ ਨੂੰ ਲੈ ਕੇ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਅੱਗੇ ਆ ਕੇ ਸਪੱਸ਼ਟੀਕਰਨ ਦਿੱਤਾ ਹੈ।ਗੰਭੀਰ ਨੇ ਸਪੱਸ਼ਟ ਕਿਹਾ ਕਿ ਕੁਝ ਪਾਕਿਸਤਾਨੀ ਸਪੋਰਟਰ ਭਾਰਤ ਵਿਰੋਧੀ ਨਾਅਰੇ ਲਗਾ ਰਹੇ ਸਨ।
ਇਹ ਵੀ ਪੜ੍ਹੋ : ਭਾਰਤੀ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
ਗੰਭੀਰ ਨੇ ਮੈਚ ਵਿਚਾਲੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਜੋ ਦਿਖਾਇਆ ਜਾ ਰਿਹਾ ਹੈ, ਉਹ ਪੂਰੀ ਤਰ੍ਹਾਂ ਸੱਚ ਨਹੀਂ ਹੈ। ਵਾਇਰਲ ਹੋਈ ਇਸ ਵੀਡੀਓ ਦੀ ਸੱਚਾਈ ਇਹ ਹੈ ਕਿ ਜੇਕਰ ਤੁਸੀਂ ਭਾਰਤ ਵਿਰੋਧੀ ਨਾਅਰੇ ਲਗਾਉਂਦੇ ਹੋ, ਅਤੇ ਜੇਕਰ ਤੁਸੀਂ ਹਿੰਦੂਸਤਾਨ ਮੁਰਦਾਬਾਦ ਕਹਿੰਦੇ ਹੋ, ਕਸ਼ਮੀਰ ਦੀ ਗੱਲ ਕਰਦੇ ਹੋ, ਤਾਂ ਵਿਅਕਤੀ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਤੀਕਿਰਿਆ ਕਰੇਗਾ ਜਾਂ ਹੱਸਦੇ ਹੋਏ ਚਲਾ ਜਾਵੇਗਾ। ਉੱਥੇ ਪਾਕਿਸਤਾਨ ਦੇ ਕੁਝ ਪ੍ਰਸ਼ੰਸਕ ਵੀ ਸਨ। ਜੋ ਭਾਰਤ ਵਿਰੋਧੀ ਨਾਅਰੇ ਲਗਾ ਰਹੇ ਸਨ। ਜੇਕਰ ਉਹ ਹਿੰਦੂਸਤਾਨ ਮੁਰਦਾਬਾਦ ਕਹਿੰਦੇ ਹਨ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ।
ਇਹ ਵੀ ਪੜ੍ਹੋ : ਵਸੀਮ ਜਾਫਰ ਨੇ ਕ੍ਰਿਕਟ WC ਲਈ ਟੀਮ ਇੰਡੀਆ ਦੀ ਕੀਤੀ ਚੋਣ, ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਮੌਕਾ
ਜ਼ਿਕਰਯੋਗ ਹੈ ਕਿ ਏਸ਼ੀਆ ਕੱਪ 2023 ਦੇ ਤਹਿਤ ਜਦੋਂ ਭਾਰਤ ਅਤੇ ਨੇਪਾਲ ਦੀਆਂ ਟੀਮਾਂ ਪੱਲੇਕੇਲੇ ਦੇ ਮੈਦਾਨ 'ਤੇ ਆਹਮੋ-ਸਾਹਮਣੇ ਸਨ ਤਾਂ ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਵੀ ਕ੍ਰਿਕਟ ਮਾਹਿਰ ਦੇ ਰੂਪ 'ਚ ਉੱਥੇ ਮੌਜੂਦ ਸਨ। ਮੈਚ ਦੌਰਾਨ ਉਸ ਸਮੇਂ ਅਜੀਬ ਸਥਿਤੀ ਪੈਦਾ ਹੋ ਗਈ ਜਦੋਂ ਗੰਭੀਰ ਮੈਦਾਨ ਤੋਂ ਕੁਮੈਂਟਰੀ ਰੂਮ ਵਿੱਚ ਜਾ ਰਹੇ ਦਰਸ਼ਕਾਂ ਦਾ ਸ਼ਿਕਾਰ ਹੋ ਗਏ। ਗੰਭੀਰ ਨੂੰ ਦੇਖਦੇ ਹੀ ਦਰਸ਼ਕਾਂ ਨੇ ਕੋਹਲੀ-ਕੋਹਲੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਪਹਿਲਾਂ ਤਾਂ ਗੰਭੀਰ ਦੇਖਦੇ ਰਹੇ ਪਰ ਫਿਰ ਦਰਸ਼ਕਾਂ ਵੱਲ ਉਂਗਲ (ਅਨੈਤਿਕ ਇਸ਼ਾਰੇ) ਕਰਦੇ ਹੋਏ ਅੱਗੇ ਵਧ ਗਏ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਵੇਖੋ ਵੀਡੀਓ-
— Waleed 🇵🇰🇵🇸 (@WaleedMalik_9) September 4, 2023
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।