IPL 2019 : ਬਿਨ੍ਹਾ ਧੋਨੀ ਦੇ ਫਿਰ ਮੈਚ ਹਾਰੇ ਰੈਨਾ, ਦੱਸਿਆ ਇਹ ਵੱਡਾ ਕਾਰਨ

Saturday, Apr 27, 2019 - 12:15 AM (IST)

IPL 2019 : ਬਿਨ੍ਹਾ ਧੋਨੀ ਦੇ ਫਿਰ ਮੈਚ ਹਾਰੇ ਰੈਨਾ, ਦੱਸਿਆ ਇਹ ਵੱਡਾ ਕਾਰਨ

ਜਲੰਧਰ— ਮਹਿੰਦਰ ਸਿੰਘ ਧੋਨੀ ਦੀ ਗੈਰਮੌਜੂਦਗੀ 'ਚ ਉਤਰੀ ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ ਇਕ ਬਾਰ ਫਿਰ ਤੋਂ ਮੈਚ 'ਚ ਹਾਰ ਦਾ ਮੂੰਹ ਦੇਖਣਾ ਪਿਆ। ਰੈਨਾ ਦੀ ਕਪਤਾਨੀ 'ਚ ਉਤਰੀ ਚੇਨਈ ਦੀ ਟੀਮ ਨੇ ਹਾਲਾਂਕਿ ਗੇਂਦਬਾਜ਼ੀ ਵਧੀਆ ਕੀਤੀ ਪਰ ਉਸਦੀ ਟੀਮ ਦੇ ਸਾਰੇ ਬੱਲੇਬਾਜ਼ ਮੁੰਬਈ ਦੇ ਗੇਂਦਬਾਜ਼ਾਂ ਅੱਗੇ ਢੇਰ ਹੋ ਗਏ। ਮੈਚ ਹਾਰਨ ਦੇ ਕਾਰਨ 'ਤੇ ਚਰਚਾ ਕਰਦੇ ਹੋਏ ਰੈਨਾ ਨੇ ਕਿਹਾ ਕਿ ਅਸੀਂ ਅਸਲ 'ਚ ਵਧੀਆ ਬੱਲੇਬਾਜ਼ੀ ਨਹੀਂ ਕੀਤੀ ਤੇ ਹਰ 2-3 ਓਵਰ 'ਚ ਵਿਕਟਾਂ ਗਵਾਉਂਦੇ ਰਹੇ, ਇਸ ਨਾਲ ਸਾਡੀ ਖੇਡ 'ਚ ਵਾਪਸੀ ਕਰਨਾ ਮੁਸ਼ਕਿਲ ਹੋ ਗਈ।

PunjabKesari
ਰੈਨਾ ਨੇ ਕਿਹਾ ਕਿ ਸਾਨੂੰ ਇਕ ਬੱਲੇਬਾਜ਼ੀ ਇਕਾਈ ਦੇ ਰੂਪ 'ਚ ਜ਼ਿੰਮੇਵਾਰੀ ਲੈਣ ਦੀ ਜ਼ਰੂਰਤ ਸੀ। ਪੂਰੇ ਟੂਰਨਾਮੈਂਟ 'ਚ ਸਾਡੀ ਗੇਂਦਬਾਜ਼ੀ ਸ਼ਾਨਦਾਰ ਰਹੀ। ਪਾਵਰ ਪਲੇਅ ਦੇ ਵਿਚ ਓਵਰਾਂ 'ਚ ਖਾਸ ਤੌਰ 'ਤੇ। ਮੁੰਬਈ ਨੇ ਅਸਲ 'ਚ ਵਧੀਆ ਖੇਡ ਦਿਖਾਇਆ। ਮੈਚ 'ਚ ਇਹ ਯੋਜਨਾ ਖਾਸ ਰਹੀ ਹੈ ਕਿ ਤੁਸੀਂ ਕਿਸ ਗੇਂਦਬਾਜ਼ ਤੋਂ ਘੱਟ ਗੇਂਦਬਾਜ਼ੀ ਕਰਵਾਉਂਗੇ। ਸਾਨੂੰ ਇਸ 'ਤੇ ਬੈਠ ਕੇ ਗੱਲਬਾਤ ਕਰਨੀ ਹੋਵੇਗੀ ਕਿ ਸਾਨੂੰ ਕੀ ਕਰਨਾ ਹੈ।
ਸੁਰੇਸ਼ ਰੈਨਾ ਨੇ ਕਿਹਾ ਕਿ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀਆਂ ਨੂੰ ਇਕ ਲੰਮਾ ਰਸਤਾ ਤੈਅ ਕਰਨਾ ਹੈ। ਅਸੀਂ ਅਜੇ ਵੀ ਅੰਕ ਸੂਚੀ 'ਚ ਚੋਟੀ 'ਤੇ ਬਣੇ ਹੋਏ ਹਾਂ। ਅਸੀਂ ਬੱਲੇਬਾਜ਼ੀ 'ਚ ਅਜੇ ਤਕ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਹੈ। ਸਾਡੇ ਕੋਲ ਵਧੀਆ ਪਾਵਰ-ਹਿਟਰਸ ਵੀ ਹਨ ਪਰ ਇਸਦਾ ਨਤੀਜਾ ਨਹੀਂ ਆ ਰਿਹਾ ਹੈ। ਉਮੀਦ ਹੈ ਕਿ ਆਉਣ ਵਾਲੇ ਮੈਚਾਂ 'ਚ ਸਾਡੇ ਖਿਡਾਰੀ ਵਧੀਆ ਪ੍ਰਦਰਸ਼ਨ ਕਰਨਗੇ।


author

Gurdeep Singh

Content Editor

Related News