ਰੈਨਾ ਤੇ ਧੋਨੀ ’ਚ ਹੈ ਸਾਰਾ ਕੁਝ ਠੀਕ, ਵੱਡਾ ਸਬੂਤ ਆਇਆ ਸਾਹਮਣੇ

Monday, Oct 19, 2020 - 08:56 PM (IST)

ਰੈਨਾ ਤੇ ਧੋਨੀ ’ਚ ਹੈ ਸਾਰਾ ਕੁਝ ਠੀਕ, ਵੱਡਾ ਸਬੂਤ ਆਇਆ ਸਾਹਮਣੇ

ਸਪੋਰਟਸ ਡੈਸਕ-ਚੇਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਅੱਜ ਆਪਣੇ ਆਈ.ਪੀ.ਐੱਲ. ਦਾ 200ਵਾਂ ਮੈਚ ਖੇਡ ਰਹੇ ਹਨ। ਧੋਨੀ ਨਾਲ ਖਿਡਾਰੀ ਸੁਰੇਸ਼ ਰੈਨਾ ਨੇ ਧੋਨੀ ਨੂੰ ਆਈ.ਪੀ.ਐੱਲ. ਦੇ 200ਵੇਂ ਮੈਚ ਖੇਡਣ ਦੀ ਵਧਾਈ ਦਿੰਦੀ ਹੋਏ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕੀਤੀ ਹੈ। ਰੈਨਾ ਨੇ ਲਿਖਿਆ ਕਿ ਆਈ.ਪੀ.ਐੱਲ. ਇਤਿਹਾਸ ’ਚ ਪਹਿਲੇ 200 ਮੈਚ ਖੇਡਣ ਲਈ ਵਧਾਈ ਮਾਹੀ ਭਰਾ।

ਰੈਨਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਆਈ.ਪੀ.ਐੱਲ. ’ਚ 200 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਅੱਜ ਦੇ ਮੈਚ ਲਈ ਤੁਹਾਨੂੰ ਸ਼ੁੱਭਕਾਮਨਾਵਾਂ ਮਾਹੀ ਭਰਾ। ਤੁਸੀਂ ਹਮੇਸ਼ਾ ਮਾਣ ਮਹਿਸੂਸ ਕਰਵਾਇਆ ਹੈ। ਇਸ ਟਵੀਟ ਤੋਂ ਬਾਅਦ ਫੈਂਸ ਨੇ ਰੈਨਾ ਦੀ ਪੋਸਟ ’ਤੇ ਕੁਮੈਂਟ ਕਰਦੇ ਹੋਏ ਲਿਖਿਆ ਕਿ ਦੋਸਤੀ ਕਦੇ ਵੀ ਖਤਮ ਨਹੀਂ ਹੁੰਦੀ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਚਿੰਨਾ ਥਾਲਾ ਅਸੀਂ ਤੁਹਾਨੂੰ ਮਿਸ ਕਰ ਰਹੇ ਹਾਂ। 

ਜ਼ਿਕਰਯੋਗ ਹੈ ਕਿ ਰੈਨਾ ਨੇ ਇਸ ਸਾਲ ਆਈ.ਪੀ.ਐੱਲ. ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਸ਼ੁਰੂਆਤ ’ਚ ਇਸ ਦਾ ਕਾਰਣ ਰੈਨਾ ਅਤੇ ਟੀਮ ਮੈਨੇਜਮੈਂਟ ਦੇ ਵਿਚਾਲੇ ਅਨਬਨ ਦਾ ਸੀ। ਪਰ ਬਾਅਦ ’ਚ ਰੈਨਾ ਦੇ ਆਈ.ਪੀ.ਐੱਲ. ਛੱਡਣ ਦਾ ਕਾਰਣ ਪਤਾ ਚੱਲਿਆ ਕਿ ਉਨ੍ਹਾਂ ਨੇ ਨਿੱਜੀ ਕਾਰਨਾਂ ਕਾਰਣ ਆਈ.ਪੀ.ਐੱਲ. ਤੋਂ ਆਪਣਾ ਨਾਂ ਵਾਪਸ ਲਿਆ ਸੀ।


author

Karan Kumar

Content Editor

Related News