ਓਲੰਪਿਕ ''ਚ ਮੀਂਹ ਦਾ ਅੜਿੱਕਾ, ਸਕੇਟਬੋਰਡਿੰਗ ਦੇ ਮੁਕਾਬਲੇ ਮੁਲਤਵੀ

Saturday, Jul 27, 2024 - 03:39 PM (IST)

ਓਲੰਪਿਕ ''ਚ ਮੀਂਹ ਦਾ ਅੜਿੱਕਾ, ਸਕੇਟਬੋਰਡਿੰਗ ਦੇ ਮੁਕਾਬਲੇ ਮੁਲਤਵੀ

ਪੈਰਿਸ- ਪੈਰਿਸ ਓਲੰਪਿਕ ਦੇ ਸ਼ੁਰੂ ਹੋਣ ਤੋਂ ਬਾਅਦ ਮੀਂਹ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ, ਜਿਸ ਕਾਰਨ ਅੱਜ ਭਾਵ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਸਕੇਟਬੋਰਡਿੰਗ ਦੇ ਮੁਕਾਬਲਿਆਂ ਨੂੰ ਮੁਲਤਵੀ ਕਰਨਾ ਪਿਆ। ਸਕੇਟਬੋਰਡਿੰਗ ਮੁਕਾਬਲੇ ਪੈਰਿਸ ਦੇ ਬਾਹਰੀ ਖੇਤਰ ਲਾ ਕੋਨਕੋਰਡ ਅਰਬਨ ਪਾਰਕ ਵਿੱਚ ਹੋਣਗੇ। ਇਸ ਖੇਡ ਦੀ ਵਿਸ਼ਵ ਸੰਸਥਾ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਸ਼ਨੀਵਾਰ ਨੂੰ ਹੋਣ ਵਾਲੇ ਮੁਕਾਬਲੇ ਮੁਲਤਵੀ ਕਰਨੇ ਪਏ।

ਪੁਰਸ਼ਾਂ ਦੀ ਸਟ੍ਰੀਟ ਸਕੇਟਬੋਰਡਿੰਗ ਸ਼ਨੀਵਾਰ ਨੂੰ ਹੋਣੀ ਸੀ ਪਰ ਹੁਣ ਇਸਨੂੰ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਔਰਤਾਂ ਦਾ ਮੁਕਾਬਲਾ ਐਤਵਾਰ ਨੂੰ ਹੋਵੇਗਾ।


author

Aarti dhillon

Content Editor

Related News