ਅਭਿਆਸ ਮੈਚ 'ਚ ਨਿਊਜ਼ੀਲੈਂਡ ਖਿਲਾਫ ਖੇਡੇਗਾ ਰਾਹੁਲ

10/16/2017 9:03:58 PM

ਨਵੀਂ ਦਿੱਲੀ— ਨਿਊਜ਼ੀਲੈਂਡ ਖਿਲਾਫ 3 ਵਨ ਡੇ ਕੌਮਾਂਤਰੀ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਤੋਂ ਬਾਹਰ ਕੀਤੇ ਗਏ ਬੱਲੇਬਾਜ਼ ਲੋਕੇਸ਼ ਰਾਹੁਲ ਨੂੰ ਸੋਮਵਾਰ ਹੋਰ ਸਦੱਸ ਦੇ ਰੂਪ 'ਚ ਬੋਰਡ ਪ੍ਰਧਾਨ ਇਲੈਵਨ ਦੇ ਨਾਲ ਜੋੜਿਆ ਗਿਆ ਜੋ ਮਹਿਮਾਨ ਟੀਮ ਖਿਲਾਫ 2 ਅਭਿਆਸ ਮੈਚ ਖੇਡੇਗਾ।
ਇਹ ਰਾਹੁਲ ਦੇ ਲਈ ਸੀਮਿਤ ਓਵਰਾਂ ਦੀ ਟੀਮ 'ਚ ਵਾਪਸੀ ਕਰਨੇ ਦਾ ਮੌਕਾ ਹੋਵੇਗਾ ਕਿਉਕਿ ਉਹ ਪਿਛਲੇ ਕੁਝ ਸਮੇਂ ਤੋਂ ਵਧੀਆ ਫਾਰਮ 'ਚ ਨਹੀਂ ਹਨ ਅਤੇ ਨਾਲ ਹੀ ਉਸ ਨੂੰ ਕਾਫੀ ਮੌਕੇ ਵੀ ਨਹੀਂ ਮਿਲੇ। ਇਸ ਤੋਂ ਇਲਾਵਾ ਨਿਊਜ਼ੀਲੈਂਡ 'ਏ' ਖਿਲਾਫ ਭਾਰਤ 'ਏ' ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਲੈਗ ਸਪਿਨਰ ਕਰਣ ਸ਼ਰਮਾ ਨੂੰ ਰਾਜਸਥਾਨ ਦੇ ਜ਼ਖਮੀ ਯੁਵਾ ਗੇਂਦਬਾਜ਼ ਰਾਹੁਲ ਚਾਹਰ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਟੀਮ ਦੀ ਅਗਵਾਈ ਮੁੰਬਈ ਦੇ ਬੱਲੇਬਾਜ਼ ਸ਼੍ਰੀਏਸ਼ ਅਇਅਰ ਕਰਨਗੇ।


Related News