ਟੀਮ ਲਈ ਚੌਥੇ ਨੰਬਰ ''ਤੇ ਬੱਲੇਬਾਜ਼ੀ ਕਰਨ ਨੂੰ ਤਿਆਰ ਹੈ ਰਾਹੁਲ

Friday, May 17, 2019 - 10:07 PM (IST)

ਟੀਮ ਲਈ ਚੌਥੇ ਨੰਬਰ ''ਤੇ ਬੱਲੇਬਾਜ਼ੀ ਕਰਨ ਨੂੰ ਤਿਆਰ ਹੈ ਰਾਹੁਲ

ਨਵੀਂ ਦਿੱਲੀ— ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਭਾਵੇਂ ਹੀ ਖੁੱਲ੍ਹ ਕੇ ਨਹੀਂ ਕਿਹਾ ਪਰ ਸੰਕੇਤ ਦਿੱਤਾ ਹੈ ਕਿ ਉਹ ਵਿਸ਼ਵ ਕੱਪ ਵਿਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਲਈ ਤਿਆਰ ਹੈ। ਬੱਲੇਬਾਜ਼ੀ ਕ੍ਰਮ ਨੂੰ ਲੈ ਕੇ ਕਾਫੀ ਸਮੇਂ ਤੋਂ ਬਹਿਸ ਚੱਲ ਰਹੀ ਹੈ ਕਿ ਚੌਥੇ ਨੰਬਰ 'ਤੇ ਕੌਣ ਉਤਰੇਗਾ, ਅਜਿਹੇ ਵਿਚ ਰਾਹੁਲ ਅਤੇ ਵਿਜੇ ਸ਼ੰਕਰ ਦੇ ਨਾਂ ਸਾਹਮਣੇ ਹਨ। ਰਾਹੁਲ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ''ਚੋਣਕਾਰਾਂ ਨੇ ਸਾਫ ਕਰ ਦਿੱਤਾ ਹੈ। ਮੈਂ ਟੀਮ ਦਾ ਹਿੱਸਾ ਹਾਂ ਅਤੇ ਜਿੱਥੇ ਟੀਮ ਚਾਹੇਗੀ, ਬੱਲੇਬਾਜ਼ੀ ਕਰਾਂਗਾ।''

PunjabKesari
ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਇੰਗਲੈਂਡ ਵਿਚ ਹਾਲਾਤ ਅਨੁਸਾਰ ਹੀ ਟੀਮ ਦਾ ਸੰਯੋਜਨ ਤੈਅ ਹੋਵੇਗਾ। ਟੀ. ਵੀ. ਚੈਟ ਸ਼ੋਅ 'ਤੇ ਵਿਵਾਦਪੂਰਨ ਬਿਆਨਬਾਜ਼ੀ ਦੇ ਕਾਰਣ ਪਾਬੰਦੀ ਝੱਲਣ ਵਾਲੇ ਰਾਹੁਲ ਨੇ ਇੰਗਲੈਂਡ ਲਾਇਨਜ਼ ਵਿਰੁੱਧ ਭਾਰਤ-ਏ ਲਈ ਘਰੇਲੂ ਲੜੀ ਖੇਡੀ ਅਤੇ ਦੌੜਾਂ ਬਣਾਈਆਂ। ਆਸਟਰੇਲੀਆ ਵਿਰੁੱਧ ਟੀ-20 ਲੜੀ ਵਿਚ ਉਸ ਨੇ 50 ਅਤੇ 47 ਦੌੜਾਂ ਬਣਾਈਆਂ। ਆਈ. ਪੀ.ਐੈੱਲ. ਵਿਚ53.90 ਦੀ ਔਸਤ ਨਾਲ 593 ਦੌੜਾਂ ਬਣਾਉਣ ਵਾਲੇ ਰਾਹੁਲ ਨੇ ਕਿਹਾ, ''ਫਾਰਮ ਦੀ ਲੋੜ ਨੂੰ ਵੱਧ ਤੂਲ ਦਿੱਤਾ ਜਾਂਦਾ ਹੈ।'' ਉਸ ਨੇ ਕਿਹਾ, ''ਪਿਛਲੇ ਦੋ ਮਹੀਨਿਆਂ ਤੋਂ ਮੈਂ ਚੰਗਾ ਖੇਡ ਰਿਹਾ ਹਾਂ। ਇੰਗਲੈਂਡ ਲਾਇਨਜ਼ ਵਿਰੁੱਧ ਖੇਡ ਕੇ ਮੈਂ ਆਪਣੀ ਤਕਨੀਕ 'ਤੇ ਕੰਮ ਕੀਤਾ ਤੇ ਆਸਟਰੇਲੀਆ ਵਿਰੁੱਧ ਟੀ-20 ਅਤੇ ਆਈ. ਪੀ. ਐੈੱਲ. ਵਿਚ ਚੰਗਾ ਖੇਡ ਸਕਿਆ।  ਹੁਣ ਮੈਂ ਆਤਮਵਿਸ਼ਵਾਸ ਨਾਲ ਭਰਪੂਰ ਹਾਂ।''

PunjabKesari
ਆਸਟਰੇਲੀਆ ਦੌਰੇ 'ਤੇ ਖਰਾਬ ਪ੍ਰਦਰਸ਼ਨ ਕਾਰਨ ਉਸਦੇ ਆਤਮ-ਵਿਸ਼ਵਾਸ ਵਿਚ ਕਮੀ ਆਈ ਸੀ। ਰਾਹੁਲ ਨੇ ਕਿਹਾ, ''ਮੈਂ ਮਹਿਸੂਸ ਕੀਤਾ ਕਿ ਮੇਰੀ ਤਕਨੀਕ ਵਿਚ ਕੋਈ ਖਰਾਬੀ  ਨਹੀਂ ਸੀ ਪਰ ਆਸਟਰੇਲੀਆ ਵਿਚ ਚੰਗਾ ਨਾ ਖੇਡਣ ਨਾਲ ਕਿਸੇ ਵੀ ਖਿਡਾਰੀ ਦਾ ਮਨੋਬਲ ਟੁੱਟ ਜਾਂਦਾ ਹੈ। ਹਰ ਕੋਈ ਚੰਗਾ ਖੇਡਣਾ ਚਾਹੁੰਦਾ ਹੈ। ਮੈਨੂੰ ਖੁਸ਼ੀ ਹੈ ਕਿ ਹੁਣ ਮੈਂ ਦੌੜਾਂ ਬਣਾ ਰਿਹਾ ਹਾਂ।''


author

Gurdeep Singh

Content Editor

Related News