ਰਾਹੁਲ ਚਾਹਰ ਮੰਗੇਤਰ ਇਸ਼ਾਨੀ ਨਾਲ ਗੋਆ ’ਚ ਮਨਾ ਰਹੇ ਛੁੱਟੀਆਂ

Wednesday, May 19, 2021 - 03:32 AM (IST)

ਰਾਹੁਲ ਚਾਹਰ ਮੰਗੇਤਰ ਇਸ਼ਾਨੀ ਨਾਲ ਗੋਆ ’ਚ ਮਨਾ ਰਹੇ ਛੁੱਟੀਆਂ

ਨਵੀਂ ਦਿੱਲੀ– ਆਈ. ਪੀ. ਐੱਲ.-2021 ਦੇ ਮੁਲਤਵੀ ਹੋਣ ਤੋਂ ਬਾਅਦ ਮੁੰਬਈ ਇੰਡੀਅਨਜ਼ ਦਾ ਲੈੱਗ ਸਪਿਨਰ ਰਾਹੁਲ ਚਾਹਰ ਇਨ੍ਹਾਂ ਦਿਨਾਂ ਵਿਚ ਆਪਣੀ ਮੰਗੇਤਰ ਇਸ਼ਾਨੀ ਦੇ ਨਾਲ ਗੁਆ ਵਿਚ ਮੌਜ-ਮਸਤੀ ਕਰ ਰਿਹਾ ਹੈ। ਚਾਹਰ ਫਿਲਹਾਲ ਬ੍ਰੇਕ ’ਤੇ ਹੈ ਤੇ ਉਸ ਨੂੰ ਇੰਗਲੈਂਡ ਦੌਰੇ ਲਈ ਜਾਣ ਵਾਲੀ ਟੀਮ ਇੰਡੀਆ ਵਿਚ ਨਹੀਂ ਚੁਣਿਆ ਗਿਆ ਹੈ। ਰਾਹੁਲ ਚਾਹਰ ਤੇ ਇਸ਼ਾਨੀ ਨੇ ਦਸੰਬਰ 2019 ਵਿਚ ਮੰਗਣੀ ਕੀਤੀ ਸੀ। ਚਾਹਰ ਸੋਸ਼ਲ ਮੀਡੀਆ ’ਤੇ ਅਕਸਰ ਆਪਣੀ ਪਾਰਟਨਰ ਨਾਲ ਫੋਟੋਆਂ ਵੀ ਸ਼ੇਅਰ ਕਰਦਾ ਰਹਿੰਦਾ ਹੈ।

ਇਹ ਖ਼ਬਰ ਪੜ੍ਹੋ-  ਭਾਰਤੀ ਮਹਿਲਾ ਕ੍ਰਿਕਟਰ ਪ੍ਰਿਆ ਪੂਨੀਆ ਦੀ ਮਾਂ ਦਾ ਕੋਵਿਡ ਕਾਰਨ ਦਿਹਾਂਤ

PunjabKesari
ਇਸ਼ਾਨੀ ਆਈ. ਪੀ. ਐੱਲ.-2020 ਵਿਚ ਚਾਹਰ ਦੇ ਨਾਲ ਸੰਯੁਕਤ ਅਰਬ ਅਮੀਰਾਤ ਵੀ ਗਈ ਸੀ ਅਤੇ ਇਸ ਸੈਸ਼ਨ ਵਿਚ ਉਹ ਮੁੰਬਈ ਇੰਡੀਅਨਜ਼ ਦੀ ਟੀਮ ਦੇ ਨਾਲ ਬਾਓ-ਬਬਲ ਵਿਚ ਮੌਜੂਦ ਸੀ। ਇਸ ਸੈਸ਼ਨ ਵਿਚ ਰਾਹੁਲ ਨੇ ਕਮਾਲ ਦੀ ਗੇਂਦਬਾਜ਼ੀ ਕਰਦੇ ਹੋਏ 7 ਮੈਚਾਂ ਵਿਚ 11 ਵਿਕਟਾਂ ਹਾਸਲ ਕੀਤੀਆਂ ਸਨ।

ਇਹ ਖ਼ਬਰ ਪੜ੍ਹੋ- ਸਿਡਨੀ ’ਚ IPL ਖਿਡਾਰੀਆਂ ਦੇ ਇਕਾਂਤਵਾਸ ਦਾ ਭੁਗਤਾਨ ਕਰ ਰਿਹੈ BCCI : CA

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News