ਰਾਹੁਲ IPL 2022 ''ਚ ਲਖਨਊ ਸੁਪਰ ਜਾਇੰਟਸ ਲਈ ਫਿਨੀਸ਼ਰ ਵੀ ਹੋ ਸਕਦੇ ਹਨ: ਗਾਵਸਕਰ
Monday, Apr 04, 2022 - 04:07 PM (IST)
ਕੋਲਕਾਤਾ (ਵਾਰਤਾ)- ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਲੋਕੇਸ਼ ਰਾਹੁਲ ਆਈ.ਪੀ.ਐੱਲ. 2022 ਵਿਚ ਟੀਮ ਲਈ ਫਿਨੀਸ਼ਰ ਦੀ ਭੂਮਿਕਾ ਵੀ ਨਿਭਾ ਰਹੇ ਸਕਦੇ ਹਨ। ਰਾਹੁਲ ਦੀ ਪ੍ਰਸ਼ੰਸਾ ਕਰਦੇ ਹੋਏ ਗਾਵਸਕਰ ਨੇ ਕਿਹਾ ਕਿ ਰਾਹੁਲ ਕੋਲ ਆਪਣੀ ਟੀਮ ਲਈ ਫਿਨੀਸ਼ਰ ਬਣਨ ਦੇ ਸਾਰੇ ਗੁਣ ਹਨ।
ਗਾਵਸਕਰ ਨੇ ਸੋਮਵਾਰ ਨੂੰ ਕਿਹਾ, 'ਰਾਹੁਲ ਕਿਸੇ ਵੀ ਟੀਮ ਦਾ ਅਹਿਮ ਹਿੱਸਾ ਹੁੰਦੇ ਹਨ। ਉਹ ਓਪਨਿੰਗ ਕਰਦੇ ਹਨ ਅਤੇ 20 ਓਵਰ ਬੱਲੇਬਾਜ਼ੀ ਕਰਨ ਲਈ ਜਾਂਦੇ ਹਨ ਅਤੇ ਆਪਣੀ ਟੀਮ ਲਈ ਰਫ਼ਤਾਰ ਤੈਅ ਕਰਦੇ ਹਨ। ਮੇਰਾ ਮੰਨਣਾ ਹੈ ਕਿ ਉਨ੍ਹਾਂ ਵਿਚ ਫਿਨੀਸ਼ਰ ਬਣਨ ਦੀ ਸਮਰਥਾ ਵੀ ਹੈ। ਉਹ ਅਜਿਹੇ ਖਿਡਾਰੀ ਨਹੀਂ ਹਨ ਜੋ ਸਿਰਫ਼ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ ਅਤੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾ ਸਕਦੇ ਹਨ। ਉਨ੍ਹਾਂ ਕੋਲ ਪਾਰੀ ਨੂੰ ਖ਼ਤਮ ਕਰਨ ਦੀ ਵੀ ਸਮਰਥਾ ਹੈ। ਉਨ੍ਹਾਂ ਕੋਲ ਭਰਪੂਰ ਸ਼ਾਟ ਹੈ, ਇਸ ਲਈ ਜੇਕਰ ਉਹ 15ਵੇਂ-16ਵੇਂ ਓਵਰ ਤੱਕ ਖੇਡਦੇ ਹਨ ਤਾਂ ਲਖਨਊ ਸਕੋਰਬੋਰਡ 'ਤੇ 200 ਤੋਂ ਜ਼ਿਆਦਾ ਦਾ ਸਕੋਰ ਖੜਾ ਕਰ ਸਕਦਾ ਹੈ।'