ਰਹੀਮ ਗੇਂਦਬਾਜ਼ ਨੂੰ ਬੋਲਿਆ, ਮੇਰੇ ਸਾਹਮਣੇ ਆਇਆ ਤਾਂ ਜ਼ਮੀਨ ’ਤੇ ਪਟਕਾਂਗਾ (ਦੇਖੋ ਵੀਡੀਓ)

Thursday, May 27, 2021 - 03:23 PM (IST)

 ਸਪੋਰਟਸ ਡੈਸਕ : ਬੰਗਲਾਦੇਸ਼ ਦੇ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਵਿਵਾਦਾਂ ’ਚ ਫਸਦੇ ਹੋਏ ਨਜ਼ਰ ਆ ਰਹੇ ਹਨ। ਮੰਗਲਵਾਰ ਨੂੰ ਸ਼੍ਰੀਲੰਕਾ ਦੇ ਖ਼ਿਲਾਫ਼ ਦੂਸਰੇ ਵਨਡੇ ਦੌਰਾਨ ਸਟੰਪ ਮਾਈਕ ’ਚ ਰਹੀਮ ਦੀ ਆਵਾਜ਼ ਸਪਿਨਰ ਹਸਨ ਮੇਹਦੀ ਨੂੰ ਇਹ ਕਹਿੰਦੇ ਹੋਏ ਰਿਕਾਰਡ ਹੋਈ ਕਿ ਜੇ ਸ਼੍ਰੀਲੰਕੇ ਪਥੁਮ ਨਿਸਾਨਕਾ ਉਸਦੇ  ਸਾਹਮਣੇ ਆਇਆ ਤਾਂ ਉਸ ਨੂੰ ਜ਼ਮੀਨ ’ਤੇ ਪਟਕ ਦੇਵੇਗਾ। ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਬੰਗਲਾਦੇਸ਼ ਨੇ ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ’ਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ। ਜਦੋਂ ਮੇਹਦੀ ਹਸਨ ਮਿਰਾਜ ਗੇਂਦਬਾਜ਼ੀ ਕਰਨ ਆਏ ਤਾਂ ਦਨੁਸ਼ਕਾ ਗੁਣਾਥਿਲਕਾ ਤੇ ਪਥੁਮ ਨਿਸਾਨਕਾ ਬੱਲੇਬਾਜ਼ੀ ਕਰ ਰਹੇ ਸਨ ਤੇ ਭਾਈਵਾਈ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਗੁਣਾਥਿਲਕਾ ਨੇ ਮਿਰਾਜ ਦੀ ਇਕ ਗੇਂਦ ਦਾ ਬਚਾਅ ਕੀਤਾ ਤਾਂ ਨਿਸਾਨਕਾ ਤੇਜ਼ੀ ਨਾਲ ਸਿੰਗਲ ਲੈਣਾ ਚਾਹੁੰਦੇ ਸਨ ਕਿਉਂਕਿ ਉਸ ਨੂੰ ਲੱਗਾ ਕਿ ਗੇਂਦ ਗੇਂਦਬਾਜ਼ ਕੋਲੋਂ ਨਿਕਲ ਗਈ ਹੋਵੇਗੀ। ਆਖਿਰਕਾਰ ਮਿਰਾਜ ਰੁਕ ਗਏ ਤੇ ਨਿਸਾਨਕਾ ਕਰੀਜ਼ ਤੋਂ ਬਾਹਰ ਹੋ ਗਏ।

ਵਿਕਟ ਦੀ ਸੰਭਾਵਨਾ ਨੂੰ ਭਾਂਪਦਿਆਂ ਰਹੀਮ ਨੇ ਮਿਰਾਜ ਨੂੰ ਵਿਕਟ ਦੇ ਸਾਹਮਣੇ ਆਉਣ ਦਾ ਸਹਾਰਾ ਲੈਣ ਨੂੰ ਕਿਹਾ। ਇਸ ਦੌਰਾਨ ਰਹੀਮ ਨੂੰ ਸਟੰਪ ਮਾਈਕ ’ਤੇ ਮਿਰਾਜ ਨੂੰ ਆਪਣੀ ਮਾਂ ਬੋਲੀ ’ਚ ਕਹਿੰਦੇ ਹੋਏ ਸੁਣਿਆ ਗਿਆ ਕਿ ਜੇ ਉਹ ਸਾਹਮਣੇ ਆਇਆ ਤਾਂ ਉਸ ਨੂੰ ਜ਼ਮੀਨ ’ਚ ਪਟਕ ਦੇਵੇਗਾ। ਰਹੀਮ ਨੇ 127 ਗੇਂਦਾਂ ’ਤੇ 125 ਦੌੜਾਂ ਬਣਾਈਆਂ, ਜਿਸ ਨਾਲ ਉਸ ਦੀ ਟੀਮ ਨੂੰ ਮੈਚ ਜਿੱਤਣ ’ਚ ਮਦਦ ਮਿਲੀ। ਰਹੀਮ ਨੂੰ ਉਸ ਦੇ ਸੈਂਕੜੇ ਲਈ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ ਕਿਉਂਕਿ ਬੰਗਲਾਦੇਸ਼ ਨੇ ਡੀ/ਐੱਲ ਵਿਧੀ ਨਾਲ 103 ਦੌੜਾਂ ਨਾਲ ਮੈਚ ਜਿੱਤਿਆ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁਸ਼ਫਿਕੁਰ ਰਹੀਮ ਨੇ 125 ਦੌੜਾਂ ਦੀ ਬਦੌਲਤ ਮੇਜ਼ਬਾਨ ਟੀਮ ਨੇ ਕੁਲ 246 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਉਤਰੀ ਸ਼੍ਰੀਲੰਕਾ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ 40 ਓਵਰਾਂ ਤੋਂ ਬਾਅਦ ਸਿਰਫ 141/9 ਦਾ ਸਕੋਰ ਬਣਾ ਸਕੇ। ਮੇਹਦੀ ਹਸਨ ਤੇ ਮੁਸਤਾਫਿਜ਼ੁਰ ਰਹਿਮਾਨ ਨੇ 3-3 ਵਿਕਟਾਂ ਲਈਆਂ। ਮੈਚ ਤੋਂ ਬਾਅਦ ਰਹੀਮ ਨੇ ਕਿਹਾ ਸਾਹਮਣੇ ਤੋਂ ਯੋਗਦਾਨ ਦੇਣਾ ਬਹੁਤ ਚੰਗਾ ਸੀ ਪਰ ਮੈਂ ਆਖਰੀ 11 ਗੇਂਦਾਂ ’ਤੇ ਨਾ ਖੇਡਣ ਤੋਂ ਨਿਰਾਸ਼ ਸੀ। ਮਹਿਮੂਦੁੱਲ੍ਹਾ ਨੇ ਚੰਗੀ ਬੱਲੇਬਾਜ਼ੀ ਕੀਤੀ। ਅਜਿਹੇ ਖੇਤਰ ਹਨ, ਜਿਨ੍ਹਾਂ ’ਚ ਸੁਧਾਰ ਕਰਨ ਸਕਦੇ ਹਨ। ਸਾਨੂੰ ਨਿਡਰ ਹੋਣ ਦੀ ਜ਼ਰੂਰਤ ਹੈ ਪਰ ਨਿਡਰ ਤੇ ਚੋਣਵੇਂ ਕ੍ਰਿਕਟ ਵਿਚਾਲੇ ਇਕ ਮਹਾਨ ਰੇਖਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਾਡੇ ਬੱਲੇਬਾਜ਼ ਇਸ ਖੇਡ ਤੋਂ ਕੁਝ ਸਿੱਖ ਲੈਣਗੇ ਤੇ ਅਗਲੇ ਮੈਚ ’ਚ ਵਧੀਆ ਵਾਪਸੀ ਕਰਨਗੇ ਕਿਉਂਕਿ ਇਹ ਬੱਲੇਬਾਜ਼ੀ ਕਰਨ ਲਈ ਸਭ ਤੋਂ ਆਸਾਨ ਪਿੱਚ ਨਹੀਂ ਹੈ।


Manoj

Content Editor

Related News