ਰਾਫੇਲ ਨਡਾਲ ਏ.ਟੀ.ਪੀ. ਰੈਂਕਿੰਗ ''ਚ ਅਜੇ ਵੀ ਨੰਬਰ ਵਨ

10/09/2018 9:34:35 AM

ਪੈਰਿਸ— ਸਪੇਨ ਦੇ ਰਾਫੇਲ ਨਡਾਲ ਨੇ ਨਵੀਂ ਏ.ਟੀ.ਪੀ. ਟੈਨਿਸ ਰੈਂਕਿੰਗ 'ਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਨਡਾਲ ਨੇ ਦੂਜੇ ਸਥਾਨ 'ਤੇ ਚਲ ਰਹੇ ਰੋਜਰ ਫੈਡਰਰ ਅਤੇ ਤੀਜੇ ਸਥਾਨ 'ਤੇ ਚਲ ਰਹੇ ਨੋਵਾਕ ਜੋਕੋਵਿਚ 'ਤੇ ਮਜ਼ਬੂਤ ਬੜ੍ਹਤ ਬਣਾਈ ਰੱਖੀ ਹੈ। ਚੋਟੀ ਦੇ 10 'ਚ ਇਕਮਾਤਰ ਬਦਲਾਅ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਅਤੇ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਵਿਚਾਲੇ ਹੋਇਆ ਹੈ। 

ਐਂਡਰਸਨ ਇਕ ਸਥਾਨ ਦੇ ਫਾਇਦੇ ਨਾਲ 8ਵੇਂ ਸਥਾਨ 'ਤੇ ਪਹੁੰਚ ਗਏ ਹਨ ਜਦਕਿ ਦਿਮਿਤ੍ਰੋਵ ਨੌਵੇਂ ਸਥਾਨ 'ਤੇ ਖਿਸਕ ਗਏ ਹਨ। ਇਸ ਹਫਤੇ ਰੈਂਕਿੰਗ 'ਚ ਸਭ ਤੋਂ ਜ਼ਿਆਦਾ ਫਾਇਦਾ ਜਾਰਜੀਆ ਦੇ ਜਾਇੰਟਸ ਕਿਲਰ ਨਿਕੋਲਾਜ ਬਾਸਿਲਾਸ਼ਵਿਲੀ ਨੂੰ ਹੋਇਆ ਜੋ 11 ਸਥਾਨ ਦੇ ਫਾਇਦੇ ਨਾਲ 23ਵੇਂ ਨੰਬਰ 'ਤੇ ਪਹੁੰਚ ਗਏ ਹਨ। ਬਾਸਿਲਾਸ਼ਵਿਲੀ ਨੇ ਹਾਲ ਹੀ 'ਚ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਯੁਆਨ ਮਾਰਟਿਨ ਡੇਲ ਪੋਤਰੋ ਨੂੰ ਹਰਾ ਕੇ ਚਾਈਨਾ ਓਪਨ ਦਾ ਖਿਤਾਬ ਜਿੱਤਿਆ ਸੀ।


Related News