ਮੈਕਸੀਕੋ ਓਪਨ ''ਚ ਨਡਾਲ ਨੇ ਆਸਾਨ ਜਿੱਤ ਦੇ ਨਾਲ ਕੀਤੀ ਵਾਪਸੀ

02/26/2020 2:04:24 PM

ਸਪੋਰਟਸ ਡੈਸਕ— ਰਾਫੇਲ ਨਡਾਲ ਨੇ ਮੈਕਸੀਕੋ ਓਪਨ ਟੈਨਿਸ ਟੂਰਨਾਮੈਂਟ 'ਚ ਪਾਬਲੋ ਐਂਡੁਜਾਰ 'ਤੇ ਸਿੱਧੇ ਸੈਟਾਂ 'ਚ ਜਿੱਤ ਦਰਜ ਕਰਕੇ ਕੋਰਟ 'ਤੇ ਸ਼ਾਨਦਾਰ ਵਾਪਸੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਰਲਡ 'ਚ ਨੰਬਰ ਇਕ ਰੈਕਿੰਗ ਫਿਰ ਤੋਂ ਹਾਸਲ ਕਰਨ ਦੀ ਆਪਣੀ ਮੁਹਿੰਮ ਦੀ ਸਕਾਰਾਤਮਕ ਸ਼ੁਰੂਆਤ ਵੀ ਕੀਤੀ। ਆਸਟਰੇਲੀਆਈ ਓਪਨ ਦੇ ਕੁਆਰਟਰ ਫਾਈਨਲ 'ਚ ਡੋਮਿਨਿਕ ਥੀਏਮ ਤੋਂ ਹਾਰਨ ਤੋਂ ਬਾਅਦ ਪਹਿਲੀ ਵਾਰ ਕਿਸੇ ਟੂਰਨਾਮੈਂਟ 'ਚ ਖੇਡ ਰਹੇ 33 ਸਾਲ ਦੇ ਸਪੈਨਿਸ਼ ਖਿਡਾਰੀ ਨੇ ਅਮਵਤਨੀ ਐਂਡੁਜਾਰ 'ਤੇ ਇਕ ਘੰਟਾ 30 ਮਿੰਟ ਤੱਕ ਚੱਲੇ ਮੈਚ 'ਚ 6-3, 6-2 ਨਾਲ ਜਿੱਤ ਦਰਜ ਕੀਤੀ। PunjabKesariਨਡਾਲ ਦੂਜੇ ਦੌਰ 'ਚ ਸਰਬੀਆ ਦੇ ਮਯੋਮੀਰ ਕੇਸਮਾਨੋਵਿਚ ਨਾਲ ਭਿੜਨਗੇ। ਨਡਾਲ ਜੇਕਰ ਮੈਕਸੀਕੋ ਓਪਨ 'ਚ ਖਿਤਾਬ ਜਿਤਣ 'ਚ ਸਫਲ ਰਹਿੰਦੇ ਹਨ ਅਤੇ ਨੋਵਾਕ ਜੋਕੋਵਿਚ ਦੂਬਈ ਓਪਨ ਦੇ ਸੈਮੀਫਾਈਨਲ 'ਚ ਨਹੀਂ ਪੁੱਜਦੇ ਹਨ ਤਾਂ ਇਹ ਸਪੈਨਿਸ਼ ਖਿਡਾਰੀ ਫਿਰ ਤੋਂ ਨੰਬਰ ਇਕ ਰੈਂਕਿੰਗ ਹਾਸਲ ਕਰ ਲਵੇਗਾ।


Related News