ਵਿੰਬਲਡਨ ਦੇ ਲਈ ਆਤਮਵਿਸ਼ਵਾਸ ਨਾਲ ਭਰਪੂਰ ਨਡਾਲ

Saturday, Jun 23, 2018 - 04:42 PM (IST)

ਵਿੰਬਲਡਨ ਦੇ ਲਈ ਆਤਮਵਿਸ਼ਵਾਸ ਨਾਲ ਭਰਪੂਰ ਨਡਾਲ

ਮੈਡ੍ਰਿਡ— ਸਪੈਨ ਦੇ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਕਿਹਾ ਕਿ ਉਹ ਸਾਲ ਦੇ ਤੀਜੇ ਗ੍ਰੈਂਡ ਸਲੈਮ-ਵਿੰਬਲਡਨ ਦੇ ਲਈ ਆਤਮਵਿਸ਼ਵਾਸ ਨਾਲ ਭਰਪੂਰ ਮਹਿਸੂਸ ਕਰ ਰਹੇ ਹਨ। ਆਪਣੇ ਕਰੀਅਰ ਦਾ 11ਵਾਂ ਫਰੈਂਚ ਖਿਤਾਬ ਜਿੱਤਣ ਵਾਲੇ ਸਪੈਨਿਸ਼ ਖਿਡਾਰੀ ਨੇ ਕਵੀਂਜ਼ ਕਲੱਬ ਚੈਂਪੀਅਨਸ਼ਿਪ ਤੋਂ ਨਾਮ ਵਾਪਸ ਲੈ ਲਿਆ ਸੀ। ਇਕ ਰਿਪੋਰਟ ਮੁਤਾਬਕ. ਇਕ ਸੰਵਾਦਦਾਤਾ ਸੰਮੇਲਨ 'ਚ ਵਰਲਡ ਨੰਬਰ-2 ਨਡਾਲ ਨੇ ਵਿੰਬਲਡਨ ਤੋਂ ਪਹਿਲਾਂ ਆਪਣੇ ਖੇਡ ਦੀ ਸਥਿਤੀ ਦੇ ਬਾਰੇ 'ਚ ਗੱਲ ਕੀਤੀ।
ਇਸ ਟੂਰਨਾਮੈਂਟ ਨੂੰ ਉਨ੍ਹਾਂ ਨੇ ਦੋ ਬਾਰ ਜਿੱਤਿਆ ਹੈ। ਨਡਾਲ ਨੇ ਕਿਹਾ,' ਮੈਂ ਕਲੇ ਕੋਰਟ 'ਤੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਇਹ ਹਮੇਸ਼ਾ ਮਦਦਗਾਰ ਹੁੰਦਾ ਹੈ। ਇਸਨੂੰ ਵਿੰਬਲਡਨ 'ਚ ਵੀ ਲੈ ਕੇ ਚੱਲਣਾ ਹੋਵੇਗਾ। ਇਹ ਟੂਰਨਾਮੈਂਟ ਬਹੁਤ ਖਾਸ ਹੈ ਅਤੇ ਇਸਦਾ ਡ੍ਰਾਅ ਮਹੱਤਵਪੂਰਨ ਹੈ। ਸਪੈਨਿਸ਼ ਖਿਡਾਰੀ ਨੇ ਕਿਹਾ ਕਿ ਉਨ੍ਹਾਂ ਦੇ ਲਈ 32 ਸਾਲ ਦੀ ਉਮਰ 'ਚ ਕਲੇ ਤੋਂ ਗ੍ਰਾਸ ਕੋਰਟ 'ਤੇ ਤਬਦੀਲ ਹੋਣਾ ਬਹੁਤ ਮੁਸ਼ਕਲ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪਿਛਲੇ ਸਾਲ ਬਿਹਤਰੀਨ ਫਾਰਮ 'ਚ ਸਨ। ਵਿੰਬਲਡਨ ਤੋਂ ਪਹਿਲਾਂ ਨਡਾਲ ਇਕ ਪ੍ਰਦਰਸ਼ਨੀ ਮੈਚ 'ਚ ਹਿੱਸਾ ਲੈਣਗੇ।


Related News