ਨਡਾਲ ਨੇ ATP ਕੱਪ ''ਚ ਸਪੇਨ ਨੂੰ ਦਿਵਾਈ ਜਿੱਤ

Tuesday, Jan 07, 2020 - 11:31 AM (IST)

ਨਡਾਲ ਨੇ ATP ਕੱਪ ''ਚ ਸਪੇਨ ਨੂੰ ਦਿਵਾਈ ਜਿੱਤ

ਬ੍ਰਿਸਬੇਨ— ਸਪੇਨ ਨੂੰ ਡੇਵਿਸ ਕੱਪ ਖਿਤਾਬ ਦਿਵਾਉਣ ਦੇ ਕੁਝ ਸਮੇਂ ਬਾਅਦ ਰਾਫੇਲ ਨਡਾਲ ਨੇ ਏ. ਟੀ. ਪੀ. ਕੱਪ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਚੋਟੀ ਦੀ ਰੈਂਕਿੰਗ ਦੇ ਨਡਾਲ ਨੇ ਪਰਥ 'ਚ ਸੋਮਵਾਰ ਨੂੰ ਪਾਬਲੋ ਕੁਏਵਾਸ ਨੂੰ 6-2, 6-1 ਨਾਲ ਹਰਾਇਆ ਜਿਸ ਨਾਲ ਸਪੇਨ ਨੇ ਉਰੂਗਵੇ ਦੇ ਖਿਲਾਫ ਜਿੱਤ ਦਰਜ ਕੀਤੀ। ਰਾਬਰਟੋ ਬਾਤਿਸਤਾ ਆਗੁਟ 19 ਸਾਲਾ ਫ੍ਰੈਂਕੋ ਰੋਂਕਾਡੇਲੀ ਨੂੰ 6-1, 6-2 ਨਾਲ ਹਰਾ ਕੇ ਸਪੇਨ ਨੂੰ ਚੰਗੀ ਸ਼ੁਰੂਆਤ ਦਿਵਾਈ ਸੀ।
PunjabKesari
ਸਪੇਨ ਨੇ ਗਰੁੱਪ ਬੀ 'ਚ ਅਜੇ ਤਕ ਦੋਵੇਂ ਮੁਕਾਬਲੇ ਜਿੱਤੇ ਹਨ ਅਤੇ ਹੁਣ ਉਸ ਦਾ ਅਗਲਾ ਸਾਹਮਣਾ ਅਜੇਤੂ ਜਾਪਾਨ ਨਾਲ ਹੋਵੇਗਾ। ਇਸ ਮੈਚ ਨਾਲ ਇਸ ਗਰੁੱਪ 'ਚ ਚੋਟੀ 'ਤੇ ਰਹਿਣ ਵਾਲੀ ਟੀਮ ਦਾ ਫੈਸਲਾ ਹੋਵੇਗਾ ਜਿਸ ਨੂੰ ਸਿਡਨੀ 'ਚ ਹੋਣ ਵਾਲੇ ਪਲੇਆਫ 'ਚ ਸਿੱਧਾ ਪ੍ਰਵੇਸ਼ ਮਿਲੇਗਾ। ਪਹਿਲੀ ਵਾਰ ਖੇਡੇ ਜਾ ਰਹੇ ਇਸ ਟੂਰਨਾਮੈਂਟ'ਚ 6 ਗਰੁੱਪ ਬਣਾਏ ਗਏ ਹਨ ਜਿਸ 'ਚੋਂ ਹਰੇਕ ਗਰੁੱਪ 'ਚ ਚੋਟੀ 'ਤੇ ਰਹਿਣ ਵਾਲੀ ਟੀਮਾਂ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਦੋ ਸਰਵਸ੍ਰੇਸ਼ਠ ਟੀਮਾਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨਗੀਆਂ।


author

Tarsem Singh

Content Editor

Related News