ਟੈਨਿਸ ’ਚ ਵਾਪਸੀ ਨਹੀਂ ਕਰ ਰਹੀ : ਸੇਰੇਨਾ
Thursday, Dec 04, 2025 - 11:33 AM (IST)
ਨਿਊਯਾਕ– ਸੇਰੇਨਾ ਵਿਲੀਅਮਸ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਉਹ ਟੈਨਿਸ ਵਿਚ ਵਾਪਸੀ ਦੀ ਤਿਆਰੀ ਕਰ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਹ, ‘‘ਵਾਪਸੀ ਨਹੀਂ ਕਰ ਰਹੀ ਹੈ।’’
ਇਸ ਤੋਂ ਪਹਿਲਾਂ ਕੌਮਾਂਤਰੀ ਟੈਨਿਸ ਇੰਟੀਗ੍ਰਿਟੀ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸੇਰੇਨਾ ਨੇ ਖੇਡ ਦੀ ਡਰੱਗ ਟੈਸਟ ਬੌਡੀ ’ਚ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਤੋਂ ਬਾਅਦ ਤੋਂ ਹੀ ਉਸਦੀ ਵਾਪਸੀ ਨੂੰ ਲੈ ਕੇ ਅਟਕਲਾਂ ਲਗਾਈਆਂ ਜਾਣ ਲੱਗੀਆਂ ਸਨ। ਸੰਨਿਆਸ ਲੈ ਚੁੱਕੇ ਕਿਸੇ ਵੀ ਖਿਡਾਰੀ ਨੂੰ ਵਾਪਸੀ ਕਰਨ ਲਈ ਸਭ ਤੋਂ ਪਹਿਲਾਂ ਡੋਪ ਟੈਸਟ ਲਈ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ। ਟੈਨਿਸ ਜਗਤ ਦੇ ਮਹਾਨ ਖਿਡਾਰੀਆਂ ਵਿਚੋਂ ਇਕ 44 ਸਾਲਾ ਸੇਰੇਨਾ ਨੇ 2022 ਵਿਚ ਅਮਰੀਕੀ ਓਪਨ ਤੋਂ ਬਾਅਦ ਕਿਸੇ ਟੂਰਨਾਮੈਂਟ ਵਿਚ ਹਿੱਸਾ ਨਹੀਂ ਲਿਆ ਹੈ।
ਸੇਰੇਨਾ ਨੇ ਕਿਹਾ, ‘‘ਹੇ ਪ੍ਰਮਾਤਮਾ, ਇਹ ਖਬਰ ਜੰਗਲ ਦੀ ਅੱਗ ਦੀ ਤਰ੍ਹਾਂ ਕਿਉਂ ਫੈਲ ਗਈ। ਮੈਂ ਵਾਪਸੀ ਨਹੀ ਕਰ ਰਹੀ ਹਾਂ।’’ ਉਸਦੇ ਏਜੰਟ ਨੇ ਇਸ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
