IND vs ENG : ਭਾਰਤੀ ਖਿਡਾਰੀਆਂ ’ਤੇ ਹੋਈ ਨਸਲੀ ਟਿੱਪਣੀ, ਲੱਗੇ Go Back to India ਦੇ ਨਾਅਰੇ
Monday, Aug 09, 2021 - 05:45 PM (IST)
ਸਪੋਰਟਸ ਡੈਸਕ— ਸਾਲ ਦੀ ਸ਼ੁਰੂਆਤ ’ਚ ਹੀ ਭਾਰਤੀ ਕ੍ਰਿਕਟ ਟੀਮ ’ਤੇ ਆਸਟਰੇਲੀਆ ’ਚ ਨਸਲੀ ਟਿੱਪਣੀ ਕੀਤੀ ਗਈ ਸੀ। ਆਸਟਰੇਲੀਆਈ ਪ੍ਰਸ਼ੰਸਕਾਂ ਨੇ ਭਾਰਤੀ ਖਿਡਾਰੀਆਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦ ਵੀ ਕਹੇ। ਆਸਟਰੇਲੀਆ ’ਚ ਭਾਰਤੀ ਖਿਡਾਰੀਆਂ ’ਤੇ ਹੋਈ ਇਸ ਨਸਲੀ ਟਿੱਪਣੀ ਨੇ ਕਾਫ਼ੀ ਵਿਵਾਦ ਪੈਦਾ ਕੀਤਾ। ਪਰ ਹੁਣ ਇੰਗਲੈਂਡ ’ਚ ਵੀ ਭਾਰਤੀ ਖਿਡਾਰੀਆਂ ’ਤੇ ਨਸਲੀ ਟਿੱਪਣੀ ਕੀਤੀ ਗਈ ਹੈ। ਇਸ ਨੂੰ ਲੈ ਕੇ ਇੰਗਲੈਂਡ ’ਚ ਰਹਿਣ ਵਾਲੀ ਇਕ ਔਰਤ ਨੇ ਖੁਲਾਸਾ ਕੀਤਾ ਹੈ। ਔਰਤ ਨੇ ਕਿਹਾ ਕਿ ਟੈਸਟ ਮੈਚ ਦੇ ਦੌਰਾਨ ਭਾਰਤੀ ਖਿਡਾਰੀਆਂ ਨੂੰ ਲੈ ਕੇ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ।
ਇਹ ਵੀ ਪੜ੍ਹੋ : ਸੋਨ ਤਮਗਾ ਜਿੱਤ ਕੇ ਰਾਤੋ-ਰਾਤ ਸਟਾਰ ਬਣਿਆ ਨੀਰਜ ਚੋਪੜਾ, 24 ਘੰਟੇ ’ਚ ਹੋਏ 20 ਲੱਖ ਤੋਂ ਵੱਧ ਫਾਲੋਅਰਜ਼
ਔਰਤ ਨੇ ਇਸ ਦੇ ਬਾਰੇ ’ਚ ਖੁਲਾਸਾ ਕਰਦੇ ਹੋਏ ਕਿਹਾ ਕਿ ਨਾਟਿੰਘਮ ’ਚ ਇੰਗਲੈਂਡ ਖ਼ਿਲਾਫ਼ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੌਰਾਨ ਸਟੇਡੀਅਮ ’ਚ ਬੈਠੇ ਦਰਸ਼ਕਾਂ ਨੇ ਭਾਰਤੀ ਖਿਡਾਰੀਆਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦ ਕਹੇ। ਸਟੇਡੀਅਮ ’ਚ ਬੈਠੇ ਇੰਗਲੈਂਡ ਦੇ ਪ੍ਰਸ਼ੰਸਕਾਂ ਨੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਲੈ ਕੇ ਗ਼ਲਤ ਭਾਸ਼ਾ ਦਾ ਇਸਤੇਮਾਲ ਕੀਤਾ। ਜਦਕਿ ਕਪਤਾਨ ਵਿਰਾਟ ਕੋਹਲੀ ਨੂੰ ਧੋਖੇਬਾਜ਼ ਕਿਹਾ ਗਿਆ। ਇੰਨਾ ਹੀ ਨਹੀਂ ਇੰਗਲੈਂਡ ਦੇ ਫੈਂਸ ਨੇ ਭਾਰਤੀ ਖਿਡਾਰੀਆਂ ਨੂੰ ਸੁਸਤ ਤੇ ਧੋਖੇਬਾਜ਼ ਵੀ ਕਿਹਾ।
ਔਰਤ ਨੇ ਅੱਗੇ ਦੱਸਿਆ ਕਿ ਮੈਚ ਦੇ ਦੌਰਾਨ ਇੰਗਲੈਂਡ ਦੇ ਫ਼ੈਂਸ ਨੇ ਇਤਰਾਜ਼ਯੋਗ ਇਸ਼ਾਰੇ ਵੀ ਕੀਤੇ। ਜਦੋਂ ਔਰਤ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਫ਼ੈਂਸ ਨੇ ਔਰਤ ਦੀ ਨਾਗਰਿਕਤਾ ਨੂੰ ਲੈ ਕੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਇੰਨਾ ਹੀ ਨਹੀਂ ਜਦੋਂ ਇੰਗਲਿਸ਼ ਫ਼ੈਂਸ ਨੂੰ ਭਾਰਤੀ ਖਿਡਾਰੀਆਂ ਨੂੰ ਸਨਮਾਨ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਗੋ ਬੈਕ ਟੂ ਇੰਡੀਆ ਦੇ ਨਾਅਰੇ ਵੀ ਲਾਏ।
ਇਹ ਵੀ ਪੜ੍ਹੋ : ਦਿੱਲੀ ਪਹੁੰਚੇ ਟੋਕੀਓ ਓਲੰਪਿਕ ਦੇ ਸਿਤਾਰੇ, ਏਅਰਪੋਰਟ ’ਤੇ ਹੋਇਆ ਸ਼ਾਨਦਾਰ ਸਵਾਗਤ
ਔਰਤ ਨੇ ਇਸ ਨੂੰ ਲੈ ਕੇ ਸਟੇਡੀਅਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਸਟੇਡੀਅਮ ਦੇ ਅਧਿਕਾਰੀਆਂ ਨੇ ਉਸ ਸ਼ਖ਼ਸ ਨੂੰ ਮੈਦਾਨ ਤੋਂ ਬਾਹਰ ਕਰ ਦਿੱਤਾ ਜਿਸ ਨੇ ਮੈਚ ਦੌਰਾਨ ਬਦਤਮੀਜ਼ੀ ਕੀਤੀ ਸੀ। ਔਰਤ ਤੇ ਉਸ ਦੇ ਪੂਰੇ ਪਰਿਵਾਰ ਨੂੰ ਦੂਜੇ ਸਟੈਂਡ ’ਚ ਭੇਜ ਦਿੱਤਾ ਗਿਆ ਜਿੱਥੇ ਜ਼ਿਆਦਾ ਭਾਰਤੀ ਪ੍ਰਸ਼ੰਸਕ ਸਨ।
ਮੈਚ ਦੇ ਦੌਰਾਨ ਕੁਝ ਫ਼ੈਂਸ ਲਗਾਤਾਰ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਏਂਟ ਨੂੰ ਲੈ ਕੇ ਲਗਾਤਾਰ ਨਾਅਰੇ ਲਾ ਰਹੇ ਸਨ। ਪੱਛਮੀ ਮੀਡੀਆ ਨੇ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਏਂਟ ਨੂੰ ਇੰਡੀਅਨ ਵੈਰੀਏਂਟ ਦਾ ਨਾਂ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇੰਗਲੈਂਡ ਕ੍ਰਿਕਟ ਬੋਰਡ (ਈ. ਸੀ. ਬੀ.) ਲਗਾਤਾਰ ਨਸਲੀ ਭੇਦਭਾਵ ’ਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਿਹਾ ਹੈ। ਈ. ਸੀ. ਬੀ. ਵਲੋਂ ਓਲੀ ਰੌਬਿਨਸਨ ’ਤੇ ਨਸਲੀ ਟਿੱਪਣੀ ਕਰਨ ਦੇ ਦੋਸ਼ ਕਾਰਨ ਬੈਨ ਵੀ ਲਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : UAE ’ਚ ਭਾਰਤੀ ਕਾਰੋਬਾਰੀ ਦਾ ਗੋਲਕੀਪਰ ਸ਼੍ਰੀਜੇਸ਼ ਨੂੰ ਵੱਡਾ ਤੋਹਫ਼ਾ, ਦੇਣਗੇ 1 ਕਰੋੜ ਦਾ ਨਕਦ ਇਨਾਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।