ਭਾਰਤੀ ਮੂਲ ਦੇ ਕ੍ਰਿਕਟਰ ਰਚਿਨ ਨੂੰ ਮਿਲਿਆ ਨਿਊਜ਼ੀਲੈਂਡ ਕ੍ਰਿਕਟ ਦਾ ਕੇਂਦਰੀ ਕਰਾਰ, ਦੇਖੋ ਪੂਰੀ ਲਿਸ਼ਟ

Wednesday, Jul 10, 2024 - 02:15 PM (IST)

ਭਾਰਤੀ ਮੂਲ ਦੇ ਕ੍ਰਿਕਟਰ ਰਚਿਨ ਨੂੰ ਮਿਲਿਆ ਨਿਊਜ਼ੀਲੈਂਡ ਕ੍ਰਿਕਟ ਦਾ ਕੇਂਦਰੀ ਕਰਾਰ, ਦੇਖੋ ਪੂਰੀ ਲਿਸ਼ਟ

ਆਕਲੈਂਡ— ਨਿਊਜ਼ੀਲੈਂਡ ਦੇ ਭਾਰਤੀ ਮੂਲ ਦੇ ਕ੍ਰਿਕਟਰ ਰਚਿਨ ਰਵਿੰਦਰਾ ਨੂੰ ਵਨਡੇ ਵਿਸ਼ਵ ਕੱਪ ਸਮੇਤ ਪਿਛਲੇ ਇਕ ਸਾਲ 'ਚ ਸ਼ਾਨਦਾਰ ਪ੍ਰਦਰਸ਼ਨ ਕਾਰਨ ਪਹਿਲੀ ਵਾਰ ਕੇਂਦਰੀ ਕਰਾਰ 'ਚ ਸ਼ਾਮਲ ਕੀਤਾ ਗਿਆ ਹੈ। ਇਸ 24 ਸਾਲਾ ਆਲਰਾਊਂਡਰ ਨੂੰ ਉਨ੍ਹਾਂ 20 ਖਿਡਾਰੀਆਂ 'ਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਨਿਊਜ਼ੀਲੈਂਡ ਕ੍ਰਿਕਟ ਨੇ 2024-25 ਸੀਜ਼ਨ ਲਈ ਕੇਂਦਰੀ ਕਰਾਰ ਦਿੱਤਾ ਹੈ।
ਰਵਿੰਦਰ ਨੇ ਪਿਛਲੇ ਸੀਜ਼ਨ 'ਚ 578 ਦੌੜਾਂ ਬਣਾਈਆਂ ਸਨ ਅਤੇ ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ 'ਚ ਚੌਥੇ ਸਥਾਨ 'ਤੇ ਸੀ। ਵਨਡੇ ਵਿਸ਼ਵ ਕੱਪ 'ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਆਈਪੀਐੱਲ ਨਿਲਾਮੀ 'ਚ ਚੇਨਈ ਸੁਪਰ ਕਿੰਗਜ਼ ਨੇ 1.80 ਕਰੋੜ ਰੁਪਏ 'ਚ ਖਰੀਦਿਆ। ਰਵਿੰਦਰ ਨੂੰ 2023 ਵਿੱਚ ਆਈਸੀਸੀ ਉਭਰਦੇ ਖਿਡਾਰੀ ਦੇ ਰੂਪ ਵਿੱਚ ਚੁਣਿਆ ਗਿਆ ਸੀ। ਉਹ ਸਰ ਰਿਚਰਡ ਹੈਡਲੀ ਮੈਡਲ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ।
ਰਵਿੰਦਰ ਮੂਲ ਰੂਪ ਤੋਂ ਬੈਂਗਲੁਰੂ ਦਾ ਰਹਿਣ ਵਾਲਾ ਹੈ। ਉਨ੍ਹਾਂ ਤੋਂ ਇਲਾਵਾ ਤਿੰਨ ਹੋਰ ਖਿਡਾਰੀ ਬੇਨ ਸੀਅਰਸ, ਵਿਲ ਓ'ਰੂਰਕੇ ਅਤੇ ਜੈਕਬ ਡਫੀ ਨੂੰ ਵੀ ਪਹਿਲੀ ਵਾਰ ਨਿਊਜ਼ੀਲੈਂਡ ਦੇ ਕੇਂਦਰੀ ਕਰਾਰ 'ਚ ਸ਼ਾਮਲ ਕੀਤਾ ਗਿਆ ਹੈ।
ਨਿਊਜ਼ੀਲੈਂਡ ਕ੍ਰਿਕਟ ਤੋਂ ਕੇਂਦਰੀ ਕੰਟਰੈਕਟ ਹਾਸਲ ਕਰਨ ਵਾਲੇ ਖਿਡਾਰੀ:
ਫਿਨ ਐਲਨ, ਟੌਮ ਬਲੰਡੇਲ, ਮਾਈਕਲ ਬ੍ਰੇਸਵੈੱਲ, ਮਾਰਕ ਚੈਪਮੈਨ, ਡੇਵੋਨ ਕੌਨਵੇ, ਜੈਕਬ ਡਫੀ, ਮੈਟ ਹੈਨਰੀ, ਕਾਇਲ ਜੈਮੀਸਨ, ਟੌਮ ਲੈਥਮ, ਡੇਰਿਲ ਮਿਸ਼ੇਲ, ਹੈਨਰੀ ਨਿਕੋਲਸ, ਵਿਲ ਓਰੂਕੇ, ਐਜਾਜ਼ ਪਟੇਲ, ਗਲੇਨ ਫਿਲਿਪਸ, ਰਚਿਨ ਰਵਿੰਦਰਾ, ਮਿਸ਼ੇਲ ਸੈਂਟਨਰ, ਬੇਨ ਸੀਅਰਜ਼, ਈਸ਼ ਸੋਢੀ, ਟਿਮ ਸਾਊਦੀ, ਵਿਲ ਯੰਗ।


author

Aarti dhillon

Content Editor

Related News