ਇੰਗਲੈਂਡ ਖਿਲਾਫ ਇਸ ਬੱਲੇਬਾਜ਼ ਨੇ ਖੇਡੀ ਤੂਫਾਨੀ ਪਾਰੀ, ਤੋੜਿਆ ਡਿਵੀਲੀਅਰਜ਼ ਦਾ ਵੱਡਾ ਰਿਕਾਰਡ

02/15/2020 2:03:28 PM

ਸਪੋਰਟਸ ਡੈਸਕ— ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੇ ਬਹੁਤ ਹੀ ਜ਼ਬਰਦਸਤ ਰੋਮਾਂਚਕ ਮੈਚ ਨੂੰ 1 ਦੌੜ ਨਾਲ ਆਪਣੇ ਨਾਂ ਕੀਤਾ ਤਾਂ ਉਥੇ ਹੀ ਡਰਬਨ 'ਚ ਸ਼ੁੱਕਰਵਾਰ ਨੂੰ ਖੇਡੇ ਗਏ ਦੂਜੇ ਮੈਚ 'ਚ ਇੰਗਲੈਂਡ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 2 ਦੌੜਾਂ ਨਾਲ ਜਿੱਤ ਹਾਸਲ ਕੀਤੀ। ਮੇਜ਼ਬਾਨ ਟੀਮ ਭਲੇ ਹੀ ਇਹ ਮੁਕਾਬਲਾ ਹਾਰ ਗਈ ਹੋਵੇ ਪਰ ਕਪਤਾਨ ਕਵਿੰਟਨ ਡੀ ਕਾਕ ਨੇ ਇਸ ਮੈਚ ਦੌਰਾਨ ਇਕ ਵੱਡਾ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ। ਇੰਗਲੈਂਡ ਵਲੋਂ ਮਿਲੇ 205 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਨੇ ਸਿਰਫ਼ 8 ਓਵਰਾਂ ਦੇ ਅੰਦਰ ਹੀ 90+ ਦੌੜਾਂ ਸਕੋਰ ਬੋਰਡ 'ਤੇ ਲਗਾ ਦਿੱਤੇ ਸਨ। ਦੱਖਣੀ ਅਫਰੀਕਾ ਨੂੰ ਮਜ਼ਬੂਤ ਸਕੋਰ ਤਦ ਪਹੁੰਚਾਉਣ ਲਈ ਡੀ ਕਾਕ ਨੇ ਵੱਡੀ ਭੂਮਿਕਾ ਨਿਭਾਈ।

PunjabKesari

ਇਸ ਮੁਕਾਬਲੇ 'ਚ ਟੀਚੇ ਦਾ ਪਿੱਛਾ ਕਰਨ ਉਤਰੇ ਡੀ ਕਾਕ ਨੇ ਪਹਿਲਾਂ ਤਾਂ ਦੱਖਣੀ ਅਫਰੀਕਾ ਲਈ ਸਭ ਤੋਂ ਤੇਜ਼ 17 ਗੇਂਦਾਂ 'ਚ ਅਰਧ ਸੈਂਕੜਾ ਲਾਇਆ। ਡੀ ਕਾਕ ਆਪਣੀ ਪਾਰੀ ਦੇ ਦੌਰਾਨ ਇਨ੍ਹੇ ਜ਼ਿਆਦਾ ਖਤਰਨਾਕ ਨਜ਼ਰ ਆ ਰਹੇ ਸਨ ਕਿ ਉਨ੍ਹਾਂ ਨੇ 22 ਗੇਂਦਾਂ 'ਚ 2 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 65 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਦੌਰਾਨ ਉਸ ਨੇ ਦੱਖਣੀ ਅਫਰੀਕਾ ਲਈ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਇਸ ਤੋਂ ਪਹਿਲਾਂ ਇਹ ਕੀਰਤੀਮਾਨ ਸਾਂਝੇ ਤੌਰ 'ਤੇ ਏ. ਬੀ. ਡੀਵਿਲੀਅਰਸ ਅਤੇ ਡੀ ਕਾਕ ਦੇ ਨਾਂ ਸੀ । ਡੀਵਿਲੀਅਰਸ ਨੇ 2016 'ਚ ਇੰਗਲੈਂਡ ਖਿਲਾਫ ਜੋਹਾਨਸਬਰਗ 'ਚ 21 ਗੇਂਦਾਂ 'ਚ ਅਤੇ ਡੀ ਕਾਕ ਨੇ 2016 ਟੀ-20 ਵਰਲਡ ਦੇ ਦੌਰਾਨ ਮੁੰਬਈ 'ਚ ਇੰਗਲੈਂਡ ਖਿਲਾਫ 21 ਗੇਂਦਾਂ 'ਚ ਅਰਧ ਸੈਂਕੜਾ ਲਾਇਆ ਸੀ।PunjabKesari

ਟੀ-20 'ਚ ਦੱਖਣੀ ਅਫਰੀਕਾ ਲਈ ਸਭ ਤੋਂ ਤੇਜ਼ ਅਰਧ ਸੈਂਕੜੇ
17 ਕਵਿੰਟਨ ਡੀ ਕਾਕ ਬਨਾਮ ਇੰਗਲੈਂਡ, ਡਰਬਨ 2020*
21 ਏ. ਬੀ ਡੀਵਿਲੀਅਰਸ ਬਨਾਮ ਇੰਗਲੈਂਡ, ਜੋਹਾਂਸਬਰਗ 2016
21 ਕਵਿੰਟਨ ਡੀ ਕਾਕ 1 ਇੰਗਲੈਂਡ, ਮੁੰਬਈ 2016
23 ਏ. ਬੀ. ਡਿਵਿਲੀਅਰਸ ਬਨਾਮ ਇੰਗਲੈਂਡ, ਚਟਗਾਂਵ 2014

ਟੀ-20 'ਚ ਇੰਗਲੈਂਡ ਖਿਲਾਫ ਸਭ ਤੋਂ ਤੇਜ਼ ਅਰਧ ਸੈਂਕੜੇ
12 ਯੁਵਰਾਜ ਸਿੰਘ, ਡਰਬਨ 2007
17 ਕਵਿੰਟਨ ਡੀ ਕਾਕ, ਡਰਬਨ 2020*
18 ਕਾਲਿਨ ਮੁਨਰੋ, ਹੈਮਿਲਟਨ 2018
19 ਮਾਰਟਿਨ ਗੁਪਟਿਲ, ਆਕਲੈਂਡ 2019


Related News