ਦੱਖਣੀ ਅਫਰੀਕੀ ਡਿਕਾਕ ਭਾਰਤੀ ਗੇਂਦਬਾਜ਼ਾਂ ਖਿਲਾਫ ਠੋਕਦੇ ਹਨ ਸੈਂਕੜੇ
Thursday, Mar 12, 2020 - 09:41 AM (IST)
ਸਪੋਰਟਸ ਡੈਸਕ— ਦੱਖਣੀ ਅਫਰੀਕੀ ਟੀਮ ਨਵੇਂ ਕਪਤਾਨ ਕਵਿੰਟਨ ਡਿਕਾਕ ਦੀ ਅਗਵਾਈ ‘ਚ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਖੇਡਣ ਲਈ ਭਾਰਤ ਆਈ ਹੈ। ਦੱਖਣੀ ਅਫਰੀਕਾ ‘ਚ ਆਸਟ੍ਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ‘ਚ ਕਲੀਨ ਸਵੀਪ ਕਰਨ ਤੋਂ ਬਾਅਦ ਉਨ੍ਹਾਂ ਦਾ ਆਤਮ-ਵਿਸ਼ਵਾਸ ਕਾਫੀ ਵਧਿਆ ਹੋਇਆ ਹੋਵੇਗਾ ਪਰ ਡਿਕਾਕ ਪਹਿਲੇ ਦੋ ਮੈਚਾਂ ‘ਚ ਦੌੜਾਂ ਨਹੀਂ ਬਣਾ ਸਕੇ ਤੇ ਮਿਸ਼ੇਲ ਸਟਾਰਕ ਨੇ ਉਨ੍ਹਾਂ ਨੂੰ ਆਊਟ ਕਰ ਦਿੱਤਾ। ਜਿਵੇਂ ਹੀ ਤੀਸਰੇ ਵਨ-ਡੇ ਤੋਂ ਪਹਿਲਾਂ ਆਪਣੀ ਪਤਨੀ ਏਲੀਸਾ ਹਿਲੀ ਦਾ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਦੇਖਣ ਗਏ, ਉਨ੍ਹਾਂ ਦਾ ਬੱਲਾ ਦੌੜਾਂ ਬਣਾਉਣ ਲੱਗਾ। ਸ਼ਾਇਦ ਇੱਥੇ ਵੀ ਉਨ੍ਹਾਂ ‘ਤੇ ਦਬਾਅ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਹ ਆਪਣੇ ਪਸੰਦੀਦਾ ਗੇਂਦਬਾਜ਼ੀ ਹਮਲੇ ਖ਼ਿਲਾਫ਼ ਖੇਡ ਰਹੇ ਹਨ। ਅਜਿਹੇ ਹਮਲੇ ਖ਼ਿਲਾਫ਼ ਜਿੱਥੇ ਉਨ੍ਹਾਂ ਮਜ਼ਾਕ-ਮਜ਼ਾਕ ‘ਚ ਸੈਂਕੜੇ ਠੋਕੇ ਹਨ।
ਫਾਫ ਡੂ ਪਲੇਸਿਸ ਨੇ ਵੀ ਟੀਮ ‘ਚ ਵਾਪਸੀ ਕਰ ਲਈ ਹੈ ਤੇ ਉਮੀਦ ਹੈ ਕਿ ਬ੍ਰੇਕ ਤੋਂ ਬਾਅਦ ਤਰੋਤਾਜ਼ਾ ਹੋਣਗੇ ਤੇ ਭਾਰਤ ਨੂੰ ਉਨ੍ਹਾਂ ਦੀ ਬੱਲੇਬਾਜ਼ੀ ਦੇਖਣ ਨੂੰ ਮਿਲੇਗੀ, ਜਿਸ ਲਈ ਉਹ ਜਾਣੇ ਜਾਂਦੇ ਹਨ। ਹੁਣ ਉਨ੍ਹਾਂ ‘ਤੇ ਕਪਤਾਨੀ ਦਾ ਵੀ ਦਬਾਅ ਨਹੀਂ ਹੈ, ਅਜਿਹੇ ‘ਚ ਸਾਨੂੰ ਕੁਝ ਮਹੀਨੇ ਪਹਿਲਾਂ ਆਏ ਡੂ ਪਲੇਸਿਸ ਤੋਂ ਵੱਖਰਾ ਖਿਡਾਰੀ ਦੇਖਣ ਦਾ ਮੌਕਾ ਮਿਲੇਗਾ। ਕੁਝ ਨਵੇਂ ਖਿਡਾਰੀ ਵੀ ਟੀਮ ‘ਚ ਸ਼ਾਮਲ ਹੋਏ ਹਨ ਤੇ ਜਾਨੇਮਨ (ਮੈਨੂੰ ਇਹ ਨਾਂ ਬਹੁਤ ਪਸੰਦ ਆਇਆ) ਮਲਾਨ ਨੇ ਹਾਲ ਹੀ ‘ਚ ਆਸਟੇ੍ਲੀਆ ਖ਼ਿਲਾਫ਼ ਸੈਂਕੜਾ ਬਣਾਇਆ। ਇਸ ਤੋਂ ਇਲਾਵਾ ਕਲਾਸੇਨ ਵੀ ਟੀਮ ‘ਚ ਹਨ ਜੋ ਕੁਝ ਸਮੇਂ ਪਹਿਲਾਂ ਵੀ ਭਾਰਤ ਆਏ ਸਨ ਪਰ ਬਹੁਤ ਜ਼ਿਆਦਾ ਖੇਡਣ ਦਾ ਮੌਕਾ ਨਹੀਂ ਮਿਲਿਆ। ਰਬਾਦਾ ਦੇ ਬਿਨਾਂ ਗੇਂਦਬਾਜ਼ੀ ਥੋੜੀ ਕਮਜ਼ੋਰ ਦਿਖਾਈ ਦੇ ਰਹੀ ਹੈ ਪਰ ਟੈਸਟ ਸੀਰੀਜ਼ ਨਾਲ ਖੇਡਣ ਵਾਲੇ ਲੂੰਗੀ ਨਗੀਦੀ ਨੇ ਆਸਟ੍ਰੇਲੀਆ ਖ਼ਿਲਾਫ਼ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ। ਇੱਥੇ ਵੀ ਉਨ੍ਹਾਂ ਦੀ ਖੇਡ ‘ਤੇ ਨਜ਼ਰ ਰਹੇਗੀ।
ਰੋਹਿਤ ਸ਼ਰਮਾ ਟੀਮ ‘ਚ ਨਹੀਂ ਹਨ ਤੇ ਇਹ ਵੱਡਾ ਝਟਕਾ ਹੈ ਪਰ ਸ਼ਿਖਰ ਧਵਨ ਟੀਮ ‘ਚ ਵਾਪਸ ਆ ਚੁੱਕੇ ਹਨ ਤੇ ਰਾਹੁਲ ਜਿਸ ਢੰਗ ਨਾਲ ਫਾਰਮ ‘ਚ ਹਨ, ਉਸ ਨੂੰ ਦੇਖਣ ਤੋਂ ਬਾਅਦ ਬਹੁਤ ਜ਼ਿਆਦਾ ਚਿੰਤਾ ਦੀ ਗੱਲ ਨਹੀਂ ਹੈ। ਨਿਊਜ਼ੀਲੈਂਡ ‘ਚ ਦੌੜਾਂ ਨਾ ਬਣਾਉਣ ਵਾਲੇ ਕਪਤਾਨ ਕੋਹਲੀ ਇੱਥੇ ਉਸ ਦੀ ਭਰਪਾਈ ਕਰਨ ਦੀ ਚਾਹਤ ਰੱਖਣਗੇ, ਅਜਿਹੇ ‘ਚ ਪ੍ਰਰੋਟੀਆਸ ਲਈ ਚੀਜ਼ਾਂ ਆਸਾਨ ਨਹੀਂ ਹੋਣਗੀਆਂ ਕਿਉਂਕਿ ਸ਼੍ਰੇਅਸ ਅਈਅਰ ਵੀ ਇਹ ਦਿਖਾ ਚੁੱਕੇ ਹਨ ਕਿ ਚੌਥੇ ਨੰਬਰ ਦਾ ਬੱਲੇਬਾਜ਼ੀ ਸਥਾਨ ਉਨ੍ਹਾਂ ਨੂੰ ਚਾਹੀਦਾ ਹੈ। ਇਹ ਦੇਖਣਾ ਕਾਫੀ ਰੋਚਕ ਹੋਵੇਗਾ ਕਿ ਹਾਰਦਿਕ ਪਾਂਡਿਆ ਕਿਵੇਂ ਵਾਪਸੀ ਕਰਦੇ ਹਨ। ਉਹ ਦਸੰਬਰ ਤੋਂ ਮੈਦਾਨ ਤੋਂ ਬਾਹਰ ਹਨ। ਇਹ ਸੀਰੀਜ਼ ਉਨ੍ਹਾਂ ਲਈ ਕਾਫੀ ਅਹਿਮ ਹੋਵੇਗੀ। ਉਨ੍ਹਾਂ ਨੂੰ ਦਿਖਾਉਣਾ ਹੋਵੇਗਾ ਕਿ ਉਹ ਪੂਰੀ ਤਰ੍ਹਾਂ ਫਿਟ ਹਨ। ਇਹ ਚੰਗੀ ਗੱਲ ਹੈ ਕਿ ਇਹ ਸੀਰੀਜ਼ ਵੀ ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ ਵਾਂਗ ਹੀ ਹੈ।