ਪਾਕਿਸਤਾਨ ਦੀ ਹਾਰ ਤੋਂ ਬਾਅਦ ਬਾਬਰ ਦੀ ਕਪਤਾਨੀ ’ਤੇ ਸ਼ੋਏਬ ਅਖਤਰ ਨੇ ਚੁੱਕੇ ਸਵਾਲ

Sunday, Nov 14, 2021 - 12:35 PM (IST)

ਪਾਕਿਸਤਾਨ ਦੀ ਹਾਰ ਤੋਂ ਬਾਅਦ ਬਾਬਰ ਦੀ ਕਪਤਾਨੀ ’ਤੇ ਸ਼ੋਏਬ ਅਖਤਰ ਨੇ ਚੁੱਕੇ ਸਵਾਲ

ਸਪੋਰਟਸ ਡੈਸਕ– ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਪਾਕਿਸਤਾਨ ਦੀ ਟੀ-20 ਵਿਸ਼ਵ ਕੱਪ 2021 ਦੇ ਸੈਮੀਫਾਈਨਲ ਵਿਚ ਹਾਰ ਤੋਂ ਬਾਅਦ ਬਾਬਰ ਆਜ਼ਮ ਦੀ ਕਪਤਾਨੀ ’ਤੇ ਸਵਾਲ ਚੁੱਕੇ ਹਨ। ਉਸ ਨੇ ਕਿਹਾ ਕਿ ਬਾਬਰ ਆਜ਼ਮ ਅਜੇ ਨੌਜਵਾਨ ਕਪਤਾਨ ਹੈ ਤੇ ਇਸੇ ਵਜ੍ਹਾ ਨਾਲ ਉਹ ਦਬਾਅ ਵਿਚ ਬਿਖਰ ਗਿਆ ਹੈ। ਉਹ ਖੁਦ ਨੂੰ ਸ਼ਾਂਤ ਤੇ ਇਕਾਗਰ ਨਹੀਂ ਰੱਖ ਸਕਿਆ।

PunjabKesari
 
ਸ਼ੋਏਬ ਨੇ ਕਿਹਾ,‘‘ਪਾਕਿਸਤਾਨੀ ਟੀਮ ਡਰੀ ਨਹੀਂ ਸੀ ਪਰ ਆਸਟਰੇਲੀਆ ਦੇ ਸਾਹਮਣੇ ਘਬਰਾ ਗਈ। ਤੁਹਾਨੂੰ ਇਹ ਮੰਨਣਾ ਪਵੇਗਾ ਕਿ ਸਾਡਾ ਕਪਤਾਨ ਅਜੇ ਨਵਾਂ ਤੇ ਨੌਜਵਾਨ ਹੈ। ਉਹ ਖੁਦ ਨੂੰ ਸਥਿਰ ਤੇ ਸ਼ਾਂਤ ਨਹੀਂ ਰੱਖ ਸਕਿਆ ਜਦਕਿ ਦੂਜੇ ਪਾਸੇ ਆਸਟਰੇਲੀਆ ਇਕ ਪਰਿਪੱਕ ਟੀਮ ਸੀ, ਜਿਸ ਨੇ ਆਪਣੇ ਤਜਰਬੇ ਦਾ ਪੂਰਾ ਫਾਇਦਾ ਚੁੱਕਿਆ। ਉਹ ਘਬਰਾਈ ਨਹੀਂ ਤੇ ਆਸਾਨੀ ਨਾਲ ਖੇਡਦੀ ਰਹੀ। ਉੱਥੇ ਹੀ ਪਾਕਿਸਤਾਨ ਟੀਮ ਵੀ ਡਰੀ ਨਹੀਂ ਪਰ ਘਬਰਾ ਜ਼ਰੂਰ ਗਈ ਸੀ। ਬਾਬਰ ਆਜ਼ਮ ਅਜੇ ਨਵਾਂ ਕਪਤਾਨ ਹੈ ਪਰ ਉਸ ਨੇ 6 ਵਿਚੋਂ 5 ਮੁਕਾਬਲੇ ਜਿੱਤੇ ਹਨ।’’


author

Tarsem Singh

Content Editor

Related News