ਪੀ ਵੀ ਸਿੰਧੂ ਆਸਟ੍ਰੇਲੀਆ ਓਪਨ ਤੋਂ ਬਾਹਰ, ਅਮਰੀਕਾ ਦੀ ਬੇਵੇਨ ਝਾਂਗ ਤੋਂ ਹਾਰੀ
Friday, Aug 04, 2023 - 12:24 PM (IST)
ਸਿਡਨੀ- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਆਸਟ੍ਰੇਲੀਅਨ ਓਪਨ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ 'ਚ ਅਮਰੀਕਾ ਦੇ ਬੇਵੇਨ ਝਾਂਗ ਤੋਂ ਸਿੱਧੇ ਗੇਮਾਂ 'ਚ ਹਾਰ ਕੇ ਬਾਹਰ ਹੋ ਗਈ। ਪਿਛਲੇ ਕਈ ਟੂਰਨਾਮੈਂਟਾਂ ਤੋਂ ਸ਼ੁਰੂਆਤੀ ਦੌਰ 'ਚ ਹੀ ਬਾਹਰ ਹੋਣ ਕਾਰਨ ਵਿਸ਼ਵ ਰੈਂਕਿੰਗ 'ਚ 17ਵੇਂ ਸਥਾਨ 'ਤੇ ਖਿਸਕੀ ਸਿੰਧੂ ਨੂੰ ਦੁਨੀਆ ਦੀ 12ਵੇਂ ਨੰਬਰ ਦੀ ਖਿਡਾਰਨ ਝਾਂਗ ਨੇ 39 ਮਿੰਟਾਂ 'ਚ 21-12, 21-17 ਨਾਲ ਹਰਾ ਦਿੱਤਾ।
ਇਹ ਵੀ ਪੜ੍ਹੋ- ਕੀ ਸ਼ੋਏਬ ਮਲਿਕ ਤੇ ਸਾਨੀਆ ਮਿਰਜ਼ਾ ਦਾ ਹੋ ਗਿਆ ਤਲਾਕ? ਪਾਕਿ ਕ੍ਰਿਕਟਰ ਨੇ ਇੰਸਟਾ 'ਤੇ ਦਿੱਤਾ ਇਹ ਸੰਕੇਤ
ਪਿਛਲੇ 10 ਮੁਕਾਬਲਿਆਂ 'ਚ ਸਿੰਧੂ ਨੇ ਝਾਂਗ ਨੂੰ 6 ਵਾਰ ਹਰਾਇਆ ਹੈ ਪਰ ਚੀਨੀ ਮੂਲ ਦੀ ਇਸ ਅਮਰੀਕੀ ਖਿਡਾਰੀ ਤੋਂ ਅੱਜ ਅੱਗੇ ਨਹੀਂ ਜਾ ਸਕੀ। ਸਿੰਧੂ ਨੇ ਪਹਿਲੇ ਦੋ ਦੌਰ 'ਚ ਹਮਵਤਨ ਅਸ਼ਮਿਤਾ ਚਾਲਿਹਾ ਅਤੇ ਆਕਰਸ਼ੀ ਕਸ਼ਯਪ ਨੂੰ ਹਰਾਇਆ ਸੀ ਪਰ ਝਾਂਗ ਤੋਂ ਹਾਰ ਨਿਰਾਸ਼ਾਜਨਕ ਰਹੀ। ਹੁਣ ਉਹ 21 ਤੋਂ 27 ਅਗਸਤ ਤੱਕ ਡੈਨਮਾਰਕ ਦੇ ਕੋਪੇਨਹੇਗਨ 'ਚ ਵਿਸ਼ਵ ਚੈਂਪੀਅਨਸ਼ਿਪ ਖੇਡੇਗੀ।
ਇਹ ਵੀ ਪੜ੍ਹੋ- ਮੈਨਚੈਸਟਰ 'ਚ ਤਾਂ ਗੇਂਦਬਾਜ਼ੀ ਹੀ ਨਹੀਂ ਹੋਈ, ਜੁਰਮਾਨਾ ਲੱਗਣ 'ਤੇ ਭੜਕੇ ਉਸਮਾਨ ਖਵਾਜਾ, ਦਿੱਤਾ ਇਹ ਤਰਕ
ਵਿਸ਼ਵ ਚੈਂਪੀਅਨਸ਼ਿਪ 2019 ਦੀ ਜੇਤੂ ਸਿੰਧੂ ਸੱਟ ਤੋਂ ਉਭਰਨ ਦੇ ਬਾਅਦ ਤੋਂ ਖਰਾਬ ਫਾਰਮ ਤੋਂ ਗੁਜ਼ਰ ਰਹੀ ਹੈ। ਉਹ ਇਸ ਸਾਲ 12 ਬੀਡਬਲਯੂਐੱਫ ਵਰਲਡ ਟੂਰ ਟੂਰਨਾਮੈਂਟਾਂ 'ਚੋਂ ਸੱਤ 'ਚ ਸ਼ੁਰੂਆਤੀ ਤੌਰ 'ਤੇ ਬਾਹਰ ਹੋ ਗਈ। ਸਾਲ ਦੀ ਸ਼ੁਰੂਆਤ 'ਚ ਉਸਨੇ ਕੋਰੀਆ ਦੇ ਪਾਰਕ ਤਾਏ ਸੰਗ ਤੋਂ ਨਾਤਾ ਤੋੜ ਕੇ ਕੁਝ ਸਮੇਂ ਸਾਈ ਦੀ ਕੋਚ ਵਿਧੀ ਚੌਧਰੀ ਨਾਲ ਕੰਮ ਕੀਤਾ। ਉਨ੍ਹਾਂ ਕੋਲ ਹੁਣ ਨਵਾਂ ਕੋਚ ਮੁਹੰਮਦ ਹਫੀਜ਼ ਹਾਸ਼ਿਮ ਹੈ, ਜੋ 2003 ਦਾ ਆਲ ਇੰਗਲੈਂਡ ਚੈਂਪੀਅਨ ਰਹਿ ਚੁੱਕੇ ਸਨ। ਭਾਰਤੀਆਂ 'ਚ ਐੱਚਐੱਸ ਪ੍ਰਣਯ ਦਾ ਮੁਕਾਬਲਾ ਇੰਡੋਨੇਸ਼ੀਆ ਦੇ ਚੋਟੀ ਦਾ ਦਰਜਾ ਪ੍ਰਾਪਤ ਐਂਥਨੀ ਜ਼ੀਟਿੰਗ ਨਾਲ ਹੋਵੇਗਾ ਜਦੋਂ ਕਿ 2021 ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗਮਾ ਜੇਤੂ ਕਿਦਾਂਬੀ ਸ਼੍ਰੀਕਾਂਤ ਹਮਵਤਨ ਪ੍ਰਿਯਾਂਸ਼ੂ ਰਾਜਾਵਤ ਨਾਲ ਹੋਵੇਗਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8