ਸਾਬਕਾ ਚੈਂਪੀਅਨ ਸਿੰਧੂ ਨੂੰ ਵਿਸ਼ਵ ਟੂਰ ਫਾਈਨਲਸ ''ਚ ਬਿਹਤਰ ਪ੍ਰਦਰਸ਼ਨ ਦੀ ਉਮੀਦ

Tuesday, Dec 10, 2019 - 12:07 PM (IST)

ਸਾਬਕਾ ਚੈਂਪੀਅਨ ਸਿੰਧੂ ਨੂੰ ਵਿਸ਼ਵ ਟੂਰ ਫਾਈਨਲਸ ''ਚ ਬਿਹਤਰ ਪ੍ਰਦਰਸ਼ਨ ਦੀ ਉਮੀਦ

ਗਵਾਂਗਜੂ— ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਖਰਾਬ ਫਾਰਮ ਨਾਲ ਜੂਝ ਰਹੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਨੂੰ ਉਮੀਦ ਹੈ ਕਿ ਇੱਥੇ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਸੈਸ਼ਨ ਦੇ ਆਖਰੀ ਬੀ. ਡਬਲਿਊ. ਐੱਫ. ਵਿਸ਼ਵ ਟੂਰ ਫਾਈਨਲਸ 'ਚ ਉਹ ਫਾਰਮ 'ਚ ਪਰਤੇਗੀ। ਸਿੰਧੂ ਨੇ ਅਗਸਤ 'ਚ ਬਾਸੇਲ 'ਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਪਰ ਉਸ ਤੋਂ ਬਾਅਦ ਉਹ ਲਗਾਤਾਰ ਖਰਾਬ ਫਾਰਮ 'ਚ ਹੈ। ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਜੁਲਾਈ 'ਚ ਇੰਡੋਨੇਸ਼ੀਆ ਓਪਨ ਸੁਪਰ 750 ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚੀ ਸੀ।
PunjabKesari
ਇਸ ਤੋਂ ਬਾਅਦ ਉਹ ਕੋਰੀਆ ਓਪਨ ਅਤੇ ਫੁਜੋਊ ਓਪਨ 'ਚ ਪਹਿਲੇ ਦੌਰ ਤੋਂ ਬਾਹਰ ਹੋ ਗਈ ਜਦਕਿ ਚਾਈਨਾ ਓਪਨ, ਡੈਨਮਾਰਕ ਓਪਨ ਅਤੇ ਹਾਂਗਕਾਂਗ ਓਪਨ ਦੇ ਦੂਜੇ ਦੌਰ 'ਚ ਹਾਰੀ। ਬੀ. ਡਬਲਿਊ. ਐੱਫ. ਰੇਸ ਟੂ ਗਵਾਂਗਜੂ ਰੈਂਕਿੰਗ 'ਚ ਚੋਟੀ ਦੇ ਅੱਠ ਖਿਡਾਰੀ ਹੀ ਵਿਸ਼ਵ ਟੂਰ ਫਾਈਨਲਸ ਖੇਡਦੇ ਹਨ। ਸਿੰਧੂ ਇਸ ਸਾਲ ਦੇ ਆਖਰ 'ਚ 15ਵੇਂ ਸਥਾਨ 'ਤੇ ਹੋਵੇਗੀ ਪਰ ਵਿਸ਼ਵ ਚੈਂਪੀਅਨ ਹੋਣ ਕਾਰਨ ਉਸ ਨੂੰ ਖੇਡਣ ਦਾ ਮੌਕਾ ਮਿਲੇਗਾ। ਸਿੰਧੂ ਨੇ ਵਿਸ਼ਵ ਫਾਈਨਲਸ ਦੀ ਤਿਆਰੀ ਲਈ ਹਾਂਗਕਾਂਗ ਓਪਨ ਦੇ ਬਾਅਦ ਤੋਂ ਬਰੇਕ ਲਿਆ ਸੀ। ਉਹ 2017 ਅਤੇ 2018 'ਚ ਫਾਈਨਲਸ ਖੇਡ ਚੁੱਕੀ ਹੈ। ਇਸ ਸਾਲ ਉਸ ਨੂੰ ਗਰੁੱਪ ਏ 'ਚ ਚੀਨ ਦੀ ਚੇਨ ਯੂ ਫੇਈ ਹਿ ਬਿੰਗ ਜਿਆਓ ਅਤੇ ਜਾਪਾਨ ਦੀ ਅਕਾਨੇ ਯਾਮਾਗੁਚੀ ਦੇ ਨਾਲ ਰਖਿਆ ਗਿਆ ਹੈ। ਸਿੰਧੂ ਨੂੰ ਪਹਿਲਾ ਮੈਚ ਯਾਮਾਗੁਚੀ ਨਾਲ ਖੇਡਣਾ ਹੈ ਜਿਸ ਨੇ ਇੰਡੋਨੇਸ਼ੀਆ ਅਤੇ ਜਾਪਾਨ 'ਚ ਖਿਤਾਬ ਜਿੱਤੇ ਹਨ।


author

Tarsem Singh

Content Editor

Related News