ਕੈਨੇਡਾ 'ਚ ਪੰਜਾਬੀ ਮੁੰਡੇ ਉਤਰੇ ਆਈਸ ਹਾਕੀ ਖੇਡਣ, ਚੈਰਿਟੀ ਲਈ ਫੰਡ ਜੁਟਾਉਣਾ ਹੈ ਮਕਸਦ
Monday, Jun 13, 2022 - 01:28 PM (IST)
ਸਪੋਰਟਸ ਡੈਸਕ- ਤਿੰਨ ਸਾਲ ਦੇ ਬਾਅਦ ਬ੍ਰੈਮਪਟਨ, ਕੈਨੇਡਾ 'ਚ ਪੰਜਾਬੀ ਨੌਜਵਾਨ ਆਈਸ ਹਾਕੀ ਖਿਡਾਰੀ ਫਿਰ ਤੋਂ ਹਾਕੀ ਦੇ ਮੈਦਾਨ ਪਰਤ ਆਏ ਹਨ। 7 ਸਾਲ ਪਹਿਲਾਂ ਸ਼ੁਰੂ ਕੀਤੇ ਗਏ ਇਸ ਚਾਰ ਰੋਜ਼ਾ ਟੂਰਨਾਮੈਂਟ ਦਾ ਫਾਈਨਲ ਮੈਚ ਐਤਵਾਰ ਨੂੰ ਖੇਡਿਆ ਗਿਆ। ਟੂਰਨਾਮੈਂਟ 'ਚ ਓਂਟਾਰੀਓ ਭਰ ਤੋਂ ਹਾਕੀ ਟੀਮਾਂ ਆਉਂਦੀਆਂ ਹਨ।
ਹਰ ਸਾਲ ਇਸ ਟੂਰਨਾਮੈਂਟ ਨਾਲ ਲੱਖਾਂ ਡਾਲਰ ਜੁਟਾਏ ਜਾਦੇ ਹਨ। ਇਸ ਸਾਲ ਟੂਰਨਾਮੈਂਟ ਤੋਂ ਪ੍ਰਾਪਤ ਹੋਣ ਵਾਲੀ ਰਾਸ਼ੀ ਨੂੰ ਖ਼ਾਲਸਾ ਐਡ ਕੈਨੇਡੀਅਨ ਨੂੰ ਦਿੱਤਾ ਜਾਵੇਗਾ ਜੋ ਕਿ ਦੁਨੀਆ ਭਰ 'ਚ ਰਾਹਤ ਤੇ ਬਚਾਅ ਕਾਰਜਾਂ 'ਚ ਸਰਗਰਮ ਹਨ। ਟੂਰਨਾਮੈਂਟ ਦੇ ਆਯੋਜਕ ਜਸਕਰਨ ਸੰਧੂ ਨੇ ਦੱਸਿਆ ਕਿ ਅਸੀਂ ਨੌਜਵਾਨਾਂ ਦੀ ਕਮਿਊਨਿਟੀ ਨੂੰ ਨਾਲ ਲੈਣ ਦੇ ਲਈ ਟੂਰਨਾਮੈਂਟ ਦਾ ਆਯੋਜਨ ਕਰਦੇ ਹਾਂ।