ਪੰਜਾਬ ਮਹਿਲਾ ਹਾਕੀ ਟੀਮ ਦਾ ਚੋਣ ਟ੍ਰਾਇਲ 3 ਮਾਰਚ ਨੂੰ

Wednesday, Mar 02, 2022 - 10:55 AM (IST)

ਸਪੋਰਟਸ ਡੈਸਕ- 12ਵੀਂ ਹਾਕੀ ਇੰਡੀਆ ਰਾਸ਼ਟਰੀ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਦੇ ਲਈ ਪੰਜਾਬ ਮਹਿਲਾ ਹਾਕੀ ਟੀਮ ਦਾ ਚੋਣ ਟ੍ਰਾਇਲ ਤਿੰਨ ਮਾਰਚ ਨੂੰ ਹੋਵੇਗਾ। ਹਾਕੀ ਪੰਜਾਬ ਦੇ ਮੁਅੱਤਲ ਹੋਣ ਦੇ ਬਾਅਦ ਭਾਰਤ ਦੇ ਪ੍ਰਮੁੱਖ ਹਾਕੀ ਸੰਗਠਨ ਹਾਕੀ ਇੰਡੀਆ ਵਲੋਂ ਨਿਯੁਕਤ ਹਾਕੀ ਪੰਜਾਬ ਦੀ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੇ ਮੰਗਲਵਾਰ ਨੂੰ ਦੱਸਿਆ ਕਿ 12ਵੀਂ ਹਾਕੀ ਇੰਡੀਆ ਰਾਸ਼ਟਰੀ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ 23 ਮਾਰਚ ਤੋਂ 3 ਅਪ੍ਰੈਲ, 2022 ਤਕ ਕੋਂਕਿੰਦੀ (ਆਂਧਰ ਪ੍ਰਦੇਸ਼) 'ਚ ਆਯੋਜਿਤ ਹੋ ਰਹੀ ਹੈ।

ਇਹ ਵੀ ਪੜ੍ਹੋ : ਮੁੰਬਈ ਦੇ ਸਿਧਾਰਥ ਮੋਹਿਤੇ ਨੇ 72 ਘੰਟੇ ਕੀਤੀ ਬੱਲੇਬਾਜ਼ੀ, ਬਣਾਇਆ ਰਿਕਾਰਡ

ਸ਼ੰਮੀ ਨੇ ਕਿਹਾ ਕਿ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਦੇ ਲਈ ਪੰਜਾਬ ਹਾਕੀ ਟੀਮ ਦੇ ਚੋਣ ਟ੍ਰਾਇਲ 3 ਮਾਰਚ 2022 ਨੂੰ ਸਵੇਰੇ 11.00 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਐਸਟ੍ਰੋਟਰਫ਼ ਹਾਕੀ ਗਰਾਊਂਡ 'ਚ ਆਯੋਜਿਤ ਕੀਤਾ ਜਾਵੇਗਾ। 1 ਜਨਵਰੀ 2003 ਦੇ ਬਾਅਦ ਜਨਮ ਲੈਣ ਵਾਲੀਆਂ ਮਹਿਲਾ ਹਾਕੀ ਖਿਡਾਰਨਾਂ ਇਸ ਟ੍ਰਾਇਲ 'ਚ ਹਿੱਸਾ ਲੈਣ ਦੀਆਂ ਪਾਤਰ ਹੋਣਗੀਆਂ।

ਇਹ ਵੀ ਪੜ੍ਹੋ : ਟੀ-10 ਮੁਕਾਬਲੇ 'ਚ ਨਿਕੋਲਸ ਪੂਰਨ ਨੇ 37 ਗੇਂਦਾਂ 'ਚ ਠੋਕ ਦਿੱਤਾ ਸੈਂਕੜਾ, 8 ਓਵਰ 'ਚ ਜਿੱਤੀ ਟੀਮ

ਓਲੰਪੀਅਨ ਸ਼ੰਮੀ ਨੇ ਕਿਹਾ ਕਿ ਦ੍ਰੋਣਾਚਾਰਿਆ ਪੁਰਸਕਾਰ ਜੇਤੂ ਬਲਦੇਵ ਸਿੰਘ, ਓਲੰਪੀਅਨ ਹਰਦੀਪ ਗ੍ਰੇਵਾਲ ਸਿੰਘ, ਓਲੰਪੀਅਨ ਗੁਰਿੰਦਰ ਸਿੰਘ ਚੰਦੀ, ਸੁਖਜੀਤ ਕੌਰ, ਰਾਜਬੀਰ ਕੌਰ, ਅਮਨਦੀਪ ਕੌਰ, ਯੋਗਿਤਾ ਬਾਲੀ, ਨਿਰਮਲ ਸਿੰਘ, ਗੁਰਬਾਜ ਸਿੰਘ (ਸਾਰੇ ਸਾਬਕਾ ਕੌਮਾਂਤਰੀ ਖਿਡਾਰੀ) ਚੋਣ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News