ਪੰਜਾਬੀਆਂ ਦੀ ਬੱਲੇ-ਬੱਲੇ, ਗੁਜਰਾਤ ਨੂੰ ਹਰਾ ਕੇ ਜਿੱਤੀ ਟਰਾਫ਼ੀ
Saturday, Jan 11, 2025 - 11:34 AM (IST)
ਚੰਡੀਗੜ੍ਹ- ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਨੇ ਫਾਈਨਲ ਵਿਚ ਗੁਜਰਾਤ ਨੂੰ 56 ਦੌੜਾਂ ਨਾਲ ਹਰਾ ਕੇ ਪੁਰਸ਼ਾਂ ਦੀ ਅੰਡਰ-23 ਸਟੇਟ-ਏ ਟਰਾਫੀ ਆਪਣੇ ਨਾਂ ਕਰ ਲਈ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ’ਤੇ 317 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਇਸ ਦੌਰਾਨ ਪੰਜਾਬ ਵੱਲੋਂ ਹਰਨੂਰ ਸਿੰਘ ਨੇ 103 ਗੇਂਦਾਂ ਵਿਚ 10 ਚੌਕੇ ਤੇ 2 ਛੱਕੇ ਲਾਉਂਦਿਆਂ 100 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ।
ਉਸ ਤੋਂ ਇਲਾਵਾ ਕਪਤਾਨ ਉਦਯ ਸਾਹਰਣ ਨੇ 59 ਤੇ ਰਿਧਮ ਨੇ 68 ਦੌੜਾਂ ਦੀਆਂ ਪਾਰੀਆਂ ਖੇਡੀਆਂ। ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਟੀਮ 261 ਦੌੜਾਂ ’ਤੇ ਢੇਰ ਹੋ ਗਈ। ਪੀ.ਸੀ.ਏ. ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਹੋਰ ਅਧਿਕਾਰੀਆਂ ਨੇ ਟੀਮ, ਕੋਚ ਅਤੇ ਸਹਾਇਕ ਸਟਾਫ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ।
ਇਹ ਵੀ ਪੜ੍ਹੋ : Champions Trophy 'ਚ ਪਿਆ ਨਵਾਂ ਚੱਕਰ! ਭਾਰਤ-ਪਾਕਿ ਤੋਂ ਬਾਅਦ ਹੁਣ ਇਸ ਟੀਮ ਦਾ ਪਿਆ ਰੇੜਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8