ਪੰਜਾਬ ਨੇ 3 ਸੋਨ, 5 ਚਾਂਦੀ ਤੇ 6 ਕਾਂਸੀ ਤਮਗੇ ਜਿੱਤੇ

01/13/2019 2:30:32 AM

ਚੰਡੀਗੜ੍ਹ (ਭੁੱਲਰ)- ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਗੇਮਸ ਦੇ ਚੌਥੇ ਦਿਨ ਪੰਜਾਬ ਨੇ 3 ਸੋਨ, 5 ਚਾਂਦੀ ਤੇ 6 ਕਾਂਸੀ ਤਮਗੇ ਜਿੱਤੇ। ਪੰਜਾਬ ਨੇ ਅੱਜ ਵੇਟ ਲਿਫਟਿੰਗ ਵਿਚ 3 ਸੋਨ ਤਮਗੇ ਜਿੱਤੇ। ਇਹ ਤਮਗੇ ਅੰਡਰ-21 ਦੇ 81 ਕਿਲੋ ਭਾਰ ਵਿਚ ਬਲਦੇਵ ਗੁਰੂ, 89 ਕਿਲੋ ਭਾਰ ਵਰਗ ਵਿਚ ਨਿਖਿਲ ਤੇ ਅੰਡਰ-17 ਦੇ 64 ਕਿਲੋ ਵਰਗ ਵਿਚ ਨਰਦੀਪ ਕੌਰ ਨੇ ਜਿੱਤੇ । ਵੇਟ ਲਿਫਟਿੰਗ ਵਿਚ ਅੰਡਰ-17 ਦੇ  81 ਕਿਲੋ ਵਰਗ ਵਿਚ ਅਨਿਲ ਸਿੰਘ, ਏਅਰ ਰਾਈਫਲ ਸ਼ੂਟਿੰਗ ਦੇ ਅੰਡਰ-17 ਵਿਚ ਜਸਮੀਨ ਕੌਰ, ਕੁਸ਼ਤੀ ਦੇ ਅੰਡਰ-21 ਦੇ 76 ਕਿਲੋ ਵਰਗ ਵਿਚ ਨਵਜੋਤ ਕੌਰ, ਅੰਡਰ-21 ਦੀ 5000 ਮੀਟਰ ਦੌੜ ਵਿਚ ਸੁਮਨ ਰਾਣੀ ਤੇ ਜੂਡੋ ਦੇ ਅੰਡਰ-21 ਦੇ 44 ਕਿਲੋ ਵਰਗ ਵਿਚ ਅਮਨਦੀਪ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ।
ਇਸੇ ਤਰ੍ਹਾਂ ਕੁਸ਼ਤੀ ਦੇ ਅੰਡਰ-21 ਦੇ 62 ਕਿਲੋ ਵਰਗ ਵਿਚ ਜਸਪ੍ਰੀਤ ਕੌਰ, 68 ਕਿਲੋ ਵਰਗ ਵਿਚ ਜਸ਼ਨਬੀਰ ਕੌਰ ਤੇ 61 ਕਿਲੋ ਵਰਗ ਵਿਚ ਆਕਾਸ਼, ਅੰਡਰ-17 ਦੀ ਤੀਹਰੀ ਛਾਲ ਵਿਚ ਨਪਿੰਦਰ ਸਿੰਘ, ਵੇਟ ਲਿਫਟਿੰਗ ਦੇ ਅੰਡਰ-17 ਦੇ 89 ਕਿਲੋ ਵਰਗ ਵਿਚ ਗੁਰਕਰਨ ਸਿੰਘ ਅਤੇ ਜੂਡੋ ਦੇ ਅੰਡਰ-21 ਦੇ 73 ਕਿਲੋ ਵਰਗ ਵਿਚ ਮਨਦੀਪ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ।


Related News