ਦਿੱਲੀ ਖਿਲਾਫ ਜੇਤੂ ਰੱਥ ਨੂੰ ਜਾਰੀ ਰੱਖਣ ਦੇ ਇਰਾਦੇ ਨਾਲ ਉਤਰੇਗਾ ਪੰਜਾਬ

04/23/2018 6:00:59 PM

ਨਵੀਂ ਦਿੱਲੀ (ਬਿਊਰੋ)— ਸਟੇਡੀਅਮ ਨਾਲ ਜੁੜੀਆਂ ਰੁਕਾਵਟਾਂ ਦੇ ਬਾਵਜੂਦ ਦਿੱਲੀ ਡੇਅਰਡੇਵਿਲਸ ਦੀ ਟੀਮ ਜਦੋਂ ਆਪਣੇ ਘਰੇਲੂ ਮੈਦਾਨ ਫਿਰੋਜਸ਼ਾਹ ਕੋਟਲਾ 'ਤੇ ਅੱਜ ਇਸ ਸੀਜ਼ਨ ਦਾ ਪਹਿਲਾ ਮੈਚ ਖੇਡਣ ਉਤਰੇਗੀ ਤਾਂ ਉਸ ਦੇ ਲਈ ਕ੍ਰਿਸ ਗੇਲ ਦੇ ਤੂਫਾਨ ਨੂੰ ਰੋਕ ਕੇ ਕਿੰਗਜ਼ ਇਲੈਵਨ ਪੰਜਾਬ ਦੇ ਜੇਤੂ ਰੱਥ ਨੂੰ ਰੋਕਣ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਉਥੇ ਹੀ ਪੰਜਾਬ ਦਿੱਲੀ ਖਿਲਾਫ ਇਸ ਮੈਚ 'ਚ ਜਿੱਤ ਦਾ ਚੌਕਾ ਲਗਾਉਣ ਦੇ ਇਰਾਦੇ ਨਾਲ ਉਤਰੇਗਾ। ਇਸ ਤੋਂ ਪਹਿਲਾਂ ਪੰਜਾਬ ਦੀ ਟੀਮ ਲਗਾਤਾਰ ਤਿਨ ਮੈਚ ਜਿੱਤ ਚੁਕੀ ਹੈ। ਪੰਜਾਬ ਹੁਣ ਤੱਕ ਇਸ ਸੀਜ਼ਨ 'ਚ 4 ਮੁਕਾਬਲੇ ਜਿੱਤ ਚੁੱਕਿਆ ਹੈ।

ਦਿੱਲੀ ਦੇ ਉਲਟ ਪੰਜਾਬ ਦਾ ਹੈ ਸ਼ਾਨਦਾਰ ਪ੍ਰਦਰਸ਼ਨ
ਜੇਕਰ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਦਿੱਲੀ ਟੀਮ ਦੀ ਮੌਜੂਦਾ ਸਥਿਤੀ ਹੁਣ ਤੱਕ ਬੇਹਦ ਖਰਾਬ ਰਹੀ ਹੈ। ਪਹਿਲੇ ਪੰਜ ਮੈਚਾਂ 'ਚੋਂ ਦਿੱਲੀ ਹੁਣ ਤੱਕ 4 ਮੈਚ ਹਾਰ ਚੁੱਕੀ ਹੈ। ਇਸ ਤੋਂ ਇਲਾਵਾ ਅੰਕ ਸੂਚੀ 'ਚ ਵੀ ਦਿੱਲੀ ਦੀ ਟੀਮ ਸਭ ਤੋਂ ਹੇਠਲੇ ਸਥਾਨ 'ਤੇ ਹੈ। ਉਥੇ ਹੀ ਪੰਜਾਬ ਦੀ ਟੀਮ ਦਾ ਪ੍ਰਦਰਸ਼ਨ ਦਿੱਲੀ ਦੇ ਉਲਟ ਹੈ। ਪੰਜਾਬ ਆਪਣੇ 5 ਮੈਚਾਂ 'ਚੋਂ 4 ਜਿੱਤ ਚੁੱਕਾ ਹੈ ਅਤੇ ਅੰਕ ਸੂਚੀ 'ਚ ਵੀ ਚੋਟੀ ਦੇ ਸਥਾਨ 'ਤੇ ਮੌਜੂਦ ਹੈ। ਪੰਜਾਬ ਵਲੋਂ ਕੇ.ਐੱਲ.ਰਾਹੁਲ ਅਤੇ ਕ੍ਰਿਸ ਗੇਲ ਬਿਹਤਰੀਨ ਫਾਰਮ 'ਚ ਚਲ ਰਹੇ ਹਨ। ਉਥੇ ਹੀ ਦਿੱਲੀ ਦੀ ਟੀਮ ਕੋਲ ਰਿਸ਼ਭ ਪੰਤ ਅਤੇ ਸਰੇਅਸ਼ ਅਈਅਰ ਵਰਗੇ ਨੌਜਵਾਨ ਬੱਲੇਬਾਜ਼ ਹਨ।

ਗੰਭੀਰ ਦੀ ਫਾਰਮ ਹੈ ਚਿੰਤਾ ਦਾ ਵਿਸ਼ਾ
ਕੋਲਕਾਤਾ ਟੀਮ ਨੂੰ ਦੋ ਖਿਤਾਬ ਜਿਤਾਉਣ ਵਾਲੇ ਗੰਭੀਰ ਇਸ ਸਮੇਂ ਫਾਰਮ ਤੋਂ ਬਾਹਰ ਚੱਲ ਰਹੇ ਹਨ। ਗੰਭੀਰ ਅਜੇ ਤੱਕ ਕਪਤਾਨੀ ਪਾਰੀ ਖੇਡਣ 'ਚ ਨਾਕਾਮਯਾਬ ਰਹੇ ਹਨ। ਗੰਭੀਰ ਨੇ ਅਜੇ ਤੱਕ ਇਸ ਸੀਜਨ 'ਚ 85 ਦੌੜਾਂ ਹੀ ਬਣਾਈਆਂ ਹਨ ਜਿਸ 'ਚ 55 ਦੌੜਾਂ ਦੀ ਪਾਰੀ ਪੰਜਾਬ ਟੀਮ ਖਿਲਾਫ ਖੇਡੀ ਸੀ।


Related News