ਕਿੰਗਸ ਇਲੈਵਨ ਪੰਜਾਬ ਨੂੰ ਟਰੋਲ ਕਰ ਰਹੇ ਸੀ ਹੁੱਡਾ, ਹੋ ਗਈ ਬੋਲਤੀ ਬੰਦ

04/20/2018 9:39:39 PM

ਨਵੀਂ ਦਿੱਲੀ— ਆਈ. ਪੀ. ਐੱਲ. ਟੂਰਨਾਮੈਂਟ 'ਚ ਜਿਸ ਦਿਨ ਕਿੰਗਸ ਇਲੈਵਨ ਪੰਜਾਬ ਦੇ ਕ੍ਰਿਸ ਗੇਲ ਨੇ ਸੈਂਕੜੇ ਵਾਲੀ ਪਾਰੀ ਖੇਡੀ ਸੀ, ਉਸੇ ਦਿਨ 19 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦੇ ਦੀਪਕ ਹੁੱਡਾ ਆਪਣਾ 19ਵਾਂ ਜਨਮਦਿਨ ਮਨ੍ਹਾ ਰਹੇ ਸਨ। ਗੇਲ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਪੰਜਾਬ ਨੇ ਇਸ ਮੈਚ ਨੂੰ 15 ਦੌੜਾਂ ਨਾਲ ਜਿੱਤ ਲਿਆ ਸੀ। ਇਸ ਹਾਰ ਤੋਂ ਬਾਅਦ ਹੈਦਰਾਬਾਦ ਦੇ ਖਿਡਾਰੀ ਬੱਲੇਬਾਜ਼ੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਹੋ ਰਹੇ ਸਨ।
ਹੈਦਰਾਬਾਦ ਦੇ ਕੇਨ ਵਿਲੀਅਮਸਨ ਤੇ ਮਨੀਸ਼ ਪਾਂਡੇ ਨੇ ਵਧੀਆ ਸਾਂਝੇਦਾਰੀ ਕੀਤੀ ਪਰ ਉਹ ਟੀਮ ਨੂੰ ਜਿੱਤ ਹਾਸਲ ਨਹੀਂ ਕਰਵਾ ਸਕੇ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਵੀ ਸੋਸ਼ਲ ਮੀਡੀਆਂ 'ਤੇ ਟਰੋਲ ਦਾ ਸਾਹਮਣਾ ਕਰਨਾ ਪਿਆ। ਹੁਣ ਟੀਮ ਦੇ ਇਕ ਹੋਰ ਖਿਡਾਰੀ ਦੀਪਕ ਹੁੱਡਾ ਵੀ ਬੁਰੀ ਤਰ੍ਹਾਂ ਨਾਲ ਟਰੋਲ ਹੋਏ ਹਨ।
ਦਰਅਸਲ ਮੈਚ ਹਾਰਨ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਡਾਰੀ ਦੀਪਕ ਹੁੱਡਾ ਨੇ ਪੰਜਾਬ ਫ੍ਰੇਂਚਾਇਜ਼ੀ ਦਾ ਮਜ਼ਾਕ ਕਰਦੇ ਹੋਏ ਟਵੀਟ ਕੀਤਾ ਕਿ ਧੰਨਵਾਦ ਕਿੰਗਸ ਇਲੈਵਨ ਪੰਜਾਬ ਆਸ ਕਰਦਾ ਹਾਂ ਅਗਲੇ ਮੁਕਾਬਲੇ 'ਚ ਤੁਸੀਂ ਸਾਡੇ ਤੋਂ ਪ੍ਰਭਾਵਿਤ ਰਹੋਗੇ। ਬੈਸਟ ਆਫ ਲਕ।


ਹੁੱਡਾ ਦੇ ਇਸ ਟਵੀਟ ਦਾ ਕਿੰਗਸ ਇਲੈਵਨ ਪੰਜਾਬ ਨੇ ਸ਼ਾਨਦਾਰ ਤਰੀਕੇ ਨਾਲ ਜਵਾਬ ਦਿੱਤਾ। ਪੰਜਾਬ ਦੇ ਆਫੀਸ਼ੀਅਲ ਟਵਿਟਰ ਹੈਂਡਲ 'ਤੇ ਲਿਖਿਆ ਗਿਆ ਕਿ ਜਨਮਦਿਨ ਦੀ ਬਹੁਤ-ਬਹੁਤ ਵਧਾਈ ਦੀਪਕ ਹੁੱਡਾ। ਉਮੀਦ ਹੈ ਕਿ ਤੁਸੀਂ ਗੇਲ ਦੀ ਧਮਾਕੇਦਾਰ ਬੱਲੇਬਾਜ਼ੀ ਤੋਂ ਬਚ ਜਾਵੋਗੇ। ਦੀਪਕ ਹੁੱਡਾ ਚਾਹੁੰਦੇ ਤਾਂ ਸੀ ਕਿੰਗਸ ਇਲੈਵਨ ਪੰਜਾਬ ਨੂੰ ਟਰੋਲ ਕਰਨਾ ਪਰ ਉਹ ਖੁਦ ਹੀ ਟਰੋਲ ਹੋ ਗਏ।


ਪੰਜਾਬ ਤੋਂ ਮਿਲੀ ਹਾਰ ਦੇ ਬਾਅਦ ਹੁਣ ਹੈਦਰਾਬਾਦ ਦਾ ਅਗਲਾ ਮੁਕਾਬਲਾ ਚੇਨਈ ਸੁਪਰ ਕਿੰਗਸ ਖਿਲਾਫ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ 'ਚ ਹੋਵੇਗਾ।


Related News