ਪੰਜਾਬ ਦੇ ਪੁੱਤ ਸ਼ੁਭਮਨ ਗਿੱਲ ਦੀ ਸ਼ਾਨਦਾਰ ਪ੍ਰਾਪਤੀ, ਬਣਿਆ ਜਨਵਰੀ ਮਹੀਨੇ ਦਾ ICC ਪਲੇਅਰ ਆਫ ਦਿ ਮੰਥ

Tuesday, Feb 28, 2023 - 03:13 PM (IST)

ਪੰਜਾਬ ਦੇ ਪੁੱਤ ਸ਼ੁਭਮਨ ਗਿੱਲ ਦੀ ਸ਼ਾਨਦਾਰ ਪ੍ਰਾਪਤੀ, ਬਣਿਆ ਜਨਵਰੀ ਮਹੀਨੇ ਦਾ ICC ਪਲੇਅਰ ਆਫ ਦਿ ਮੰਥ

ਸਪੋਰਟਸ ਡੈਸਕ— ਅੰਤਰਰਾਸ਼ਟਰੀ ਕ੍ਰਿਕਟ ਬੋਰਡ (ਆਈ. ਸੀ. ਸੀ.) ਨੇ ਜਨਵਰੀ ਮਹੀਨੇ ਦੇ ਸਰਵੋਤਮ ਕ੍ਰਿਕਟਰ ਦਾ ਐਲਾਨ ਕੀਤਾ ਹੈ, ਜਿਸ 'ਚ ਭਾਰਤ ਦੇ ਪੰਜਾਬੀ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਬਾਜ਼ੀ ਮਾਰੀ ਹੈ। ਗਿੱਲ ਨੇ ਜਨਵਰੀ ਮਹੀਨੇ ਵਿੱਚ ਕੁੱਲ 5 ਟੀ-20 ਅਤੇ 7 ਵਨਡੇ ਖੇਡੇ ਅਤੇ ਕੁੱਲ 643 ਦੌੜਾਂ ਬਣਾਈਆਂ। 

ਗਿੱਲ ਪੰਜ ਟੀ-20 ਮੈਚਾਂ 'ਚ ਸਿਰਫ 76 ਦੌੜਾਂ ਹੀ ਬਣਾ ਸਕਿਆ, ਜਦਕਿ ਵਨਡੇ 'ਚ ਉਸ ਨੇ ਬੱਲੇ ਨਾਲ ਚੰਗਾ ਪ੍ਰਦਰਸ਼ਨ ਕੀਤਾ। ਉਸ ਨੇ ਵਨਡੇ ਵਿੱਚ ਕੁੱਲ 567 ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਦੋਹਰਾ ਸੈਂਕੜਾ, ਦੋ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਸ਼ਾਮਲ ਹੈ। ਗਿੱਲ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਆਈ.ਸੀ.ਸੀ. ਪਲੇਅਰ ਆਫ ਦਿ ਮੰਥ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝੇ ਭਾਰਤੀ ਕ੍ਰਿਕਟਰ ਸ਼ਾਰਦੁਲ ਠਾਕੁਰ ਤੇ ਮਿਤਾਲੀ ਪਾਰੁਲਕਰ, ਤਸਵੀਰਾਂ ਆਈਆਂ ਸਾਹਮਣੇ

PunjabKesari

ਸ਼ੁਭਮਨ ਗਿੱਲ ਨੇ ਜਨਵਰੀ ਮਹੀਨੇ ਦਾ ਸਰਵਸ੍ਰੇਸ਼ਠ ਕ੍ਰਿਕਟਰ ਬਣਨ ਲਈ ਦੋ ਹੋਰ ਖਿਡਾਰੀਆਂ ਨੂੰ ਪਛਾੜਿਆ, ਜਿਸ 'ਚ ਉਸ ਦੀ ਟੀਮ ਦੇ ਸਾਥੀ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਵੋਨ ਕੋਨਵੇ ਸ਼ਾਮਲ ਸਨ। ਸ਼ੁਭਮਨ ਗਿਲ ਦੇ ਨਾਲ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਵੀ ਜਨਵਰੀ ਮਹੀਨੇ ਦੇ ਸਰਵੋਤਮ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਇਨ੍ਹਾਂ ਵਿੱਚੋਂ ਸ਼ੁਭਮਨ ਗਿੱਲ ਦਾ ਪ੍ਰਦਰਸ਼ਨ ਸਭ ਤੋਂ ਸ਼ਾਨਦਾਰ ਰਿਹਾ।

ਜ਼ਿਕਰਯੋਗ ਹੈ ਕਿ ਭਾਰਤੀ ਗੇਂਦਬਾਜ਼ ਮੁਹੰਮਦ ਸਿਰਾਜ ਦਾ ਪਿਛਲੇ ਮਹੀਨੇ ਜ਼ਬਰਦਸਤ ਪ੍ਰਦਰਸ਼ਨ ਰਿਹਾ ਹੈ। ਉਹ ਆਪਣੀ ਦਮਦਾਰ ਗੇਂਦਬਾਜ਼ੀ ਦੇ ਦਮ 'ਤੇ ਜਨਵਰੀ ਮਹੀਨੇ 'ਚ ਆਈਸੀਸੀ ਵਨਡੇ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਪਹੁੰਚ ਗਿਆ ਸੀ। ਸਿਰਾਜ ਨੇ ਜਨਵਰੀ ਮਹੀਨੇ 'ਚ 5 ਵਨਡੇ ਖੇਡ ਕੇ ਕੁੱਲ 14 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਦੇ ਜ਼ਖਮੀ ਹੋਣ ਤੋਂ ਬਾਅਦ ਸਿਰਾਜ ਨੇ ਭਾਰਤੀ ਗੇਂਦਬਾਜ਼ੀ ਹਮਲੇ ਦੀ ਸ਼ਾਨਦਾਰ ਅਗਵਾਈ ਕੀਤੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ।ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News