ਪੰਜਾਬ ਦੇ ਖਿਡਾਰੀਆਂ ਨੇ ਹੁਣ ਤੱਕ 6 ਗੋਲਡ ਸਮੇਤ 16 ਤਮਗੇ ਜਿੱਤੇ
Friday, Dec 15, 2023 - 10:07 AM (IST)

ਜੈਤੋ- ਦਿੱਲੀ ’ਚ ਚੱਲ ਰਹੀਆਂ ‘ਖੇਲੋ ਇੰਡੀਆ ਪੈਰਾ ਗੇਮਜ਼’ ’ਚ ਪੰਜਾਬ ਦੇ ਖਿਡਾਰੀਆਂ ਨੇ ਹੁਣ ਤੱਕ 6 ਗੋਲਡ ਸਮੇਤ 16 ਤਮਗੇ ਜਿੱਤ ਲਏ ਹਨ। ਪੰਜਾਬ ਟੀਮ ਨੇ ਨੋਡਲ ਅਧਿਕਾਰੀ ਜਸਪ੍ਰੀਤ ਸਿੰਘ ਧਾਲੀਵਾਲ, ਮੈਨੇਜਰ ਪ੍ਰਮੋਦ ਧੀਰ ਅਤੇ ਤਕਨੀਕੀ ਅਧਿਕਾਰੀ ਸ਼ਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਦੇ ਖਿਡਾਰੀਆਂ ਨੇ 6 ਸੋਨ ਤਮਗੇ, ਇਕ ਚਾਂਦੀ ਤੇ 9 ਕਾਂਸੀ ਤਮਗੇ ਜਿੱਤੇ ਹਨ।
ਇਹ ਵੀ ਪੜ੍ਹੋ-ਇੰਗਲੈਂਡ ਵਿਰੁੱਧ ਟੈਸਟ ’ਚ ਭਾਰਤੀ ਮਹਿਲਾ ਟੀਮ ਦਾ ਭਰੋਸਾ ਸਪਿਨ ’ਤੇ
ਇਨ੍ਹਾਂ ਜੇਤੂ ਐਥਲੀਟਾਂ ’ਚ ਮਨਪ੍ਰੀਤ ਕੌਰ ਨੇ 41 ਕਿ. ਗ੍ਰਾ. ਵਰਗ ’ਚ, ਜਸਪ੍ਰੀਤ ਕੌਰ ਨੇ 45 ਕਿ. ਗ੍ਰਾ. ਵਰਗ ’ਚ, ਪਰਮਜੀਤ ਕੁਮਾਰ ਨੇ 49 ਕਿ. ਗ੍ਰਾ. ਵਰਗ ’ਚ, ਸੀਮਾ ਰਾਣੀ ਨੇ 61 ਕਿ. ਗ੍ਰਾ. ਵਰਗ ’ਚ, ਗੁਰਸੇਵਕ ਸਿੰਘ ਨੇ 80 ਕਿ. ਗ੍ਰਾ. ਵਰਗ ’ਚ ਅਤੇ ਕੁਲਦੀਪ ਸਿੰਘ ਸੰਧੂ ਨੇ ਸੋਨ ਤਮਗਾ ਜਿੱਤਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।