ਦਿੱਲੀ ਤੇ ਪੰਜਾਬ ਦਰਮਿਆਨ ਮੈਚ ਅੱਜ, ਜਾਣੋ ਪਿੱਚ ਰਿਪੋਰਟ ਤੇ ਸੰਭਾਵਿਤ ਪਲੇਇੰਗ ਇਲੈਵਨ ਬਾਰੇ
Sunday, May 02, 2021 - 03:47 PM (IST)
ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 29ਵਾਂ ਮੈਚ ਅੱਜ ਸ਼ਾਮ 7.30 ਵਜੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਹੀ ਟੀਮਾਂ ਦੇ ਟਾਪ-3 ਬੱਲੇਬਾਜ਼ ਸ਼ਾਨਦਾਰ ਫ਼ਾਰਮ ’ਚ ਹਨ। ਸੀਜ਼ਨ ’ਚ ਦਿੱਲੀ ਦੇ ਸ਼ਿਖਰ ਧਵਨ, ਪਿ੍ਰਥਵੀ ਸ਼ਾਹ ਤੇ ਪੰਤ ਟਾਪ-3 ਬੱਲੇਬਾਜ਼ ਹਨ। ਜਦਕਿ ਪੰਜਾਬ ਦੇ ਰਾਹੁਲ, ਕ੍ਰਿਸ ਗੇਲ ਤੇ ਮਯੰਕ ਅਗਰਵਾਲ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ।
ਜਾਣੋ ਦੋਵੇੇਂ ਟੀਮਾਂ ’ਚੋਂ ਕਿਸ ਦਾ ਪਲੜਾ ਹੈ ਭਾਰੀ
ਪੰਜਾਬ ਤੇ ਦਿੱਲੀ ਦਰਮਿਆਨ ਕੁਲ 27 ਮੈਚ ਹੋਏ ਹਨ। ਇਨ੍ਹਾਂ ’ਚੋਂ 15 ਮੈਚ ਪੰਜਾਬ ਨੇ ਜਿੱਤੇ ਹਨ ਜਦਕਿ 12 ਮੈਚਾਂ ’ਚ ਦਿੱਲੀ ਨੇ ਜਿੱਤ ਹਾਸਲ ਕੀਤੀ ਹੈ। ਦਿੱਲੀ ਖ਼ਿਲਾਫ਼ ਪੰਜਾਬ ਦਾ ਸਕਸੈਸ ਰੇਟ 55.55 ਫ਼ੀਸਦੀ ਹੈ।
ਪਿੱਚ ਰਿਪੋਰਟ
ਇਸ ਸੀਜ਼ਨ ਅਹਿਮਦਾਬਾਦ ’ਚ 4 ਮੁਕਾਬਲੇ ਹੋਏ, 2 ’ਚ ਪਹਿਲਾਂ ਤੇ 2 ’ਚ ਬਾਅਦ ’ਚ ਬੈਟਿੰਗ ਕਰਨ ਵਾਲੀ ਟੀਮ ਜਿੱਤੀ ਹੈ। ਪਿੱਚ ਆਮ ਤੌਰ ’ਤੇ ਬੱਲੇਬਾਜ਼ਾਂ ਲਈ ਮਦਦਗਾਰ ਹੈ ਪਰ ਤੇਜ਼ ਗੇਂਦਬਾਜ਼ਾਂ ਨੂੰ ਵੀ ਸਫਲਤਾ ਮਿਲਦੀ ਹੈ।
ਟੀਮਾਂ :
ਪੰਜਾਬ ਕਿੰਗਜ਼ : ਕੇ ਐਲ ਰਾਹੁਲ (ਕਪਤਾਨ ਤੇ ਵਿਕਟਕੀਪਰਪ), ਪ੍ਰਭਸਿਮਰਨ ਸਿੰਘ / ਮਯੰਕ ਅਗਰਵਾਲ, ਕ੍ਰਿਸ ਗੇਲ, ਨਿਕੋਲਸ ਪੂਰਨ / ਡੇਵਿਡ ਮਲਾਨ, ਦੀਪਕ ਹੁੱਡਾ, ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਕ੍ਰਿਸ ਜੌਰਡਨ, ਰਿਲੇ ਮੈਰਿਥ / ਝਾਏ ਰਿਚਰਡਸਨ, ਰਵੀ ਬਿਸ਼ਨੋਈ, ਮੁਹੰਮਦ ਸ਼ਮੀ।
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸਟੀਵ ਸਮਿਥ, ਰਿਸ਼ਭ ਪੰਤ (ਕਪਤਾਨ ਤੇ ਵਿਕਟਕੀਪਰ), ਮਾਰਕਸ ਸਟੋਨੀਸ, ਸ਼ਿਮਰੋਨ ਹੇਟਮੇਅਰ, ਅਕਸ਼ਰ ਪਟੇਲ, ਲਲਿਤ ਯਾਦਵ / ਅਮਿਤ ਮਿਸ਼ਰਾ, ਕਾਗੀਸੋ ਰਬਾਡਾ, ਇਸ਼ਾਂਤ ਸ਼ਰਮਾ, ਅਵੇਸ਼ ਖਾਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।