ਨੈਸ਼ਨਲ ਪਾਵਰ ਵੇਟ ਲਿਫਟਿੰਗ ''ਚ ਪੰਜਾਬ 8ਵੀਂ ਵਾਰ ਚੈਂਪੀਅਨ
Sunday, Mar 24, 2019 - 09:19 PM (IST)

ਲੁਧਿਆਣਾ (ਸਲੂਜਾ)- ਨਾਗਪੁਰ 'ਚ ਹੋਈ 17ਵੀਂ ਸੀਨੀਅਰ ਨੈਸ਼ਨਲ ਪੈਰਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਪੰਜਾਬ ਦੇ ਪੈਰ ਵੇਟ ਲਿਫਟਰਾਂ ਨੇ ਆਪਣੀ ਤਾਕਤ ਦਾ ਲੋਹਾ ਮਨਵਾਉਂਦਿਆਂ 13 ਤਮਗੇ ਜਿੱਤ ਕੇ 8ਵੀਂ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਚੈਂਪੀਅਨਸ਼ਿਪ 'ਚ ਦੇਸ਼ ਦੇ 140 ਦੇ ਲਗਭਗ ਖਿਡਾਰੀਆਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਅੱਜ ਲੜਕੀਆਂ ਦੇ 61 ਕਿਲੋ ਵਰਗ 'ਚ ਰਾਜਦੀਪ ਕੌਰ ਕਪੂਰਥਲਾ ਨੇ 65 ਕਿਲੋ ਭਾਰ ਚੁੱਕ ਕੇ ਸੋਨ ਤੇ ਸੁਮਨਦੀਪ ਜਲੰਧਰ ਨੇ 60 ਕਿਲੋ ਭਾਰ ਚੁੱਕ ਕੇ ਕਾਂਸੀ ਤਮਗਾ ਜਿੱਤਿਆ ਜਦਕਿ ਲੜਕਿਆਂ ਦੇ ਵਰਗ 'ਚ 80 ਕਿਲੋ ਵਰਗ 'ਚ ਜਤਿੰਦਰ ਸਿੰਘ ਬਠਿੰਡਾ ਨੇ 155 ਕਿਲੋ ਭਾਰ ਚੁੱਕ ਕੇ ਚਾਂਦੀ ਤਮਗਾ ਤੇ 88 ਕਿਲੋ ਵਰਗ 'ਚ ਵਰਿੰਦਰ ਸਿੰਘ ਫਤਿਹਗੜ੍ਹ ਸਾਹਿਬ ਨੇ 200 ਕਿਲੋ ਭਾਰ ਚੁੱਕ ਕੇ ਚਾਂਦੀ ਤਮਗਾ ਅਤੇ 107 ਕਿਲੋ ਵਰਗ 'ਚ ਪਰਵਿੰਦਰ ਗੋਰਾਵਰ ਨੇ 151 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ।