ਪੰਜਾਬ ਦੀਆਂ ਧੀਆਂ ਨੇ ਕਰਵਾਈ ਬੱਲੇ-ਬੱਲੇ, CM ਮਾਨ ਨੇ ਦਿੱਤੀਆਂ ਮੁਬਾਰਕਾਂ

Wednesday, Feb 12, 2025 - 05:24 PM (IST)

ਪੰਜਾਬ ਦੀਆਂ ਧੀਆਂ ਨੇ ਕਰਵਾਈ ਬੱਲੇ-ਬੱਲੇ, CM ਮਾਨ ਨੇ ਦਿੱਤੀਆਂ ਮੁਬਾਰਕਾਂ

ਦੇਹਰਾਦੂਨ- ਦੇਹਰਾਦੂਨ ਵਿਖੇ ਚੱਲ ਰਹੀਆਂ ਨੈਸ਼ਨਲ ਖੇਡਾਂ ਵਿੱਚ ਪੰਜਾਬ ਦੀਆਂ ਧੀਆਂ ਨੇ ਪੂਰੇ ਦੇਸ਼ 'ਚ ਸੂਬੇ ਦੇ ਨਾਂ ਰੌਸ਼ਨ ਕੀਤਾ ਹੈ। ਪੰਜਾਬ ਦੀ ਟੀਮ ਵਲੋਂ ਪੰਜਾਬ ਦੀਆਂ ਦੌੜਾਕਾਂ ਨੇ ਸੋਨ ਤਮਗਾ ਜਿੱਤਿਆ। ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਪੰਜਾਬ ਦੀ ਟੀਮ ਵੱਲੋਂ ਖੇਡ ਰਹੀਆਂ ਰਮਨਦੀਪ ਕੌਰ, ਟਵਿੰਕਲ ਚੌਧਰੀ, ਕਿਰਨਪਾਲ ਕੌਰ ਅਤੇ ਰਸ਼ਦੀਪ ਕੌਰ ਨੂੰ 4X400 ਮੀਟਰ ਮਹਿਲਾ ਰਿਲੇਅ ਦੌੜ 'ਚ ਸੋਨ ਤਮਗ਼ਾ ਜਿੱਤਣ 'ਤੇ ਮਾਪਿਆਂ ਸਮੇਤ ਕੋਚ ਸਹਿਬਾਨਾਂ ਨੂੰ ਮੁਬਾਰਕਾਂ  ਦਿੱਤੀਆਂ। 

ਸੀਐੱਮ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ- ਦੇਹਰਾਦੂਨ ਵਿਖੇ ਚੱਲ ਰਹੀਆਂ ਨੈਸ਼ਨਲ ਖੇਡਾਂ ਵਿੱਚ ਪੰਜਾਬ ਦੀ ਟੀਮ ਵੱਲੋਂ ਖੇਡ ਰਹੀਆਂ ਰਮਨਦੀਪ ਕੌਰ, ਟਵਿੰਕਲ ਚੌਧਰੀ, ਕਿਰਨਪਾਲ ਕੌਰ ਅਤੇ ਰਸ਼ਦੀਪ ਕੌਰ ਨੇ 4X400 ਮੀਟਰ ਮਹਿਲਾ ਰਿਲੇਅ ਦੌੜ 'ਚ ਸੋਨ ਤਮਗ਼ਾ ਜਿੱਤਿਆ ਹੈ। ਮਾਪਿਆਂ ਸਮੇਤ ਕੋਚ ਸਹਿਬਾਨਾਂ ਨੂੰ ਮੁਬਾਰਕਾਂ। ਨਾਲ ਹੀ ਖਿਡਾਰੀਆਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ। ਧੀਆਂ ਨੂੰ ਸ਼ਾਬਾਸ਼, ਹਮੇਸ਼ਾ ਚੜ੍ਹਦੀ ਕਲਾ 'ਚ ਰਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News